ਇਸ ਤਸਵੀਰ ਨੂੰ ਲੈ ਕੇ ਮਿਲਿੰਦ ਸੋਮਨ ’ਤੇ ਦਰਜ ਹੋਈ ਐੱਫ.ਆਈ.ਆਰ.
Milind Soman ਆਪਣੀ ਪਤਨੀ ਅੰਕਿਤਾ ਕੋਂਵਰ ਦੇ ਨਾਲ ਗੋਆ ਵਿੱਚ ਛੁੱਟੀਆਂ ਬਿਤਾ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਨਿਊਡ ਫੋਟੋਆਂ ਸਾਂਝੀਆਂ ਕੀਤੀਆਂ ਸਨ । ਪਰ ਹੁਣ ਇਹਨਾਂ ਤਸਵੀਰਾਂ ਨੂੰ ਲੈ ਕੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਲਿੰਦ ਸੋਮਨ ਅਤੇ ਅੰਕਿਤਾ ਕੋਂਵਰ ਦੋਵੇਂ ਫਿੱਟਨੈੱਸ ਫ੍ਰਿਕ ਹਨ।
ਹੋਰ ਪੜ੍ਹੋ :
ਦੋਵੇਂ ਅਕਸਰ ਮੈਰਾਥਨ ਦੌੜਦਿਆਂ, ਤੰਦਰੁਸਤੀ ਦੇ ਸਮਾਗਮਾਂ ਵਿੱਚ ਭਾਗ ਲੈਂਦੇ ਵੇਖੇ ਜਾਂਦੇ ਹਨ। ਦੋਵਾਂ ਦੀਆਂ ਫੋਟੋਆਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ । ਐਫਆਈਆਰ ਦਰਜ ਹੋਣ ਤੋਂ ਬਾਅਦ ਵੀ ਮਿਲਿੰਦ ਅਤੇ ਅੰਕਿਤਾ ਦੇ ਗੋਆ ਦੀਆਂ ਛੁੱਟੀਆਂ ਦੀਆਂ ਕੁਝ ਹੋਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਦੋਵੇਂ ਇਕੱਠੇ ਸਮਾਂ ਬਿਤਾਉਂਦੇ ਦਿਖਾਈ ਦੇ ਰਹੇ ਹਨ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਆਪਣੇ ਜਨਮਦਿਨ ਮੌਕੇ ਮਿਲਿੰਦ ਨੇ ਆਪਣੀ ਇੱਕ ਨਿਊਡ ਫੋਟੋ ਸਾਂਝੀ ਕੀਤੀ। ਇਸ ਵਿੱਚ ਮਿਲਿੰਦ ਸਮੁੰਦਰੀ ਕੰਢੇ ਉਤੇ ਭੱਜਦੇ ਨਜ਼ਰ ਆਏ ਸਨ। ਉਨ੍ਹਾਂ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ। ਮਿਲਿੰਦ ਇਸ ਤਸਵੀਰ ਕਾਰਨ ਮੁਸੀਬਤ ਵਿੱਚ ਘਿਰ ਗਏ ਹਨ। ਉਨ੍ਹਾਂ ਖਿਲਾਫ ਅਸ਼ਲੀਲਤਾ ਫੈਲਾਉਣ ਦੇ ਦੋਸ਼ ਵਿਚ ਕੇਸ ਦਾਇਰ ਕੀਤਾ ਗਿਆ ਹੈ।