
Immunity Booster Fruits: ਠੰਢ ਦਾ ਮੌਸਮ ਸ਼ੁਰੂ ਹੁੰਦੇ ਹੀ ਲੋਕ ਜ਼ਲਦੀ ਬਿਮਾਰ ਪੈ ਜਾਂਦੇ ਹਨ। ਕਿਉਂਕਿ ਅਜਿਹੇ ਸਮੇਂ ਵਿੱਚ ਮੌਸਮ ਵਿੱਚ ਆਈ ਤਬਦੀਲੀ ਦੇ ਕਾਰਨ ਕਈ ਤਰ੍ਹਾਂ ਦੇ ਸੰਕਰਮਣ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਸਰੀਰ ਦਾ ਇੰਮਊਨਿਟੀ ਸਿਸਟਮ (Immune System) ਕਮਜ਼ੋਰ ਪੈ ਜਾਂਦਾ ਹੈ। ਅਜਿਹੇ ਵਿੱਚ ਸਾਨੂੰ ਆਪਣੀ ਡਾਈਟ ਦੇ ਵਿੱਚ ਸਬਜ਼ੀਆਂ ਦੇ ਨਾਲ-ਨਾਲ ਮੌਸਮੀ ਫਲਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ।

ਸਿਹਤ ਲਈ ਲਾਭਦਾਇਕ ਹੁੰਦੇ ਨੇ ਇਮਿਊਨਿਟੀ ਬੂਸਟਰ ਫਲ
ਸਰਦੀਆਂ ਵਿੱਚ ਸਾਡਾ ਪਾਚਨ ਤੰਤਰ (Digestive System) ਕਮਜ਼ੋਰ ਹੋ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਫਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ, ਜੋ ਸਰਦੀਆਂ 'ਚ ਵੀ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦੇ ਹਨ।
ਕੀਵੀ
ਕੀਵੀ ਬੇਹੱਦ ਲਾਭਕਾਰੀ ਫਲ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਆਈਰਨ, ਫਾਈਬਰ, ਮਿਨਰਲਸ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਤੇ ਕੈਲਸ਼ੀਅਮ ਆਦਿ ਪੋਸ਼ਕ ਤੱਤ ਹੁੰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਵੱਧਦੀ ਹੈ। ਇਸ ਵਿੱਚ ਵਿਟਾਮਿਨ C ਮਿਲਦਾ ਹੈ, ਜੋ ਕਿ ਸਿਹਤ ਤੇ ਸਕਿਨ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਸੇਬ
ਸਰਦੀਆਂ ਦੇ ਮੌਸਮ ਵਿੱਚ ਸੇਬ ਅਸਾਨੀ ਨਾਲ ਮਿਲ ਜਾਂਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ C ਸਰੀਰ ਦੇ ਇਮਿਊਨਿਟੀ ਸਿਸਟਮ ਨੂੰ ਮਜਬੂਤ ਬਣਾਉਦਾ ਹੈ। ਇਹ ਸਰੀਰ ਵਿੱਚ ਨਯੂਟ੍ਰੀਸ਼ੀਅਨਸ ਤੇ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ। ਅਨੀਮੀਆ ਨਾਲ ਪੀੜਤ ਲੋਕਾਂ ਨੂੰ ਰੋਜ਼ਾਨਾ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ।

ਅਨਾਰ
ਅਨਾਰ ਦਾ ਫਲ ਅਤੇ ਜੂਸ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ ਪ੍ਰਮਾਣ ਕਈ ਖੋਜ਼ਾਂ ਵਿੱਚ ਮਿਲਿਆ ਹੈ। ਇਸ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਜੋ ਕਿ ਸਾਡੇ ਸਰੀਰ ਵਿੱਚ ਖੂਨ ਨੂੰ ਪਤਲਾ ਕਰਨ ਵਿੱਚ ਮਦਦ ਕਰਦੇ ਹਨ। ਅਨਾਰ ਸਾਡੇ ਖੂਨ ਵਿੱਚ ਆਕਸੀਜਨ ਦੇ ਪੱਧਰ ਨੂੰ ਪੰਪ ਕਰਨ ਵਿੱਚ ਮਦਦ ਕਰਦਾ ਹੈ। ਇਹ ਗਠੀਏ ਅਤੇ ਆਰਟੀਰੀਓਸਕਲੇਰੋਸਿਸ ਨੂੰ ਰੋਕਦਾ ਹੈ। ਇਹ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਅ ਕਰਦਾ ਹੈ।

ਸੰਤਰਾ
ਸੰਤਰੇ ਹੀ ਨਹੀਂ ਸਗੋਂ ਇਸ ਦਾ ਛਿਲਕਾ ਵੀ ਸਿਹਤ ਤੇ ਸਕਿਨ ਲਈ ਲਾਭਦਾਇਕ ਹੁੰਦਾ ਹੈ। ਸੰਤਰੇ ਦੇ ਵਿੱਚ ਵਿਟਾਮਿਨ C ਮਿਲਦਾ ਹੈ। ਇਹ ਸਰਦੀ ਜ਼ੁਕਾਮ ਨੂੰ ਰੋਕਣ ਵਿੱਚ ਮਦਦਗਾਰ ਹੁੰਦਾ ਹੈ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਨੂੰ ਵਧਾਉਂਦਾ ਹੈ। ਇਸ ਦੇ ਛਿਲਕੇ ਨੂੰ ਸੁਕਾ ਸਕਿਨ ਲਈ ਫੇਸਪੈਕ ਤੇ ਉਬਟਨ ਆਦਿ ਤਿਆਰ ਕੀਤੇ ਜਾ ਸਕਦੇ ਹਨ। ਸੰਤਰੇ ਦੇ ਛਿਲਕੇ ਦਾ ਪਾਊਡਰ ਸਕਿਨ ਤੋਂ ਡੈਡ ਸੈਲਸ ਨੂੰ ਹਟਾਉਣ ਦਾ ਕੰਮ ਕਰਦੇ ਹਨ।
ਅਮਰੂਦ
ਠੰਢ ਦੇ ਮੌਸਮ ਵਿੱਚ ਅਮਰੂਦ ਦਾ ਸੇਵਨ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਅਮਰੂਦ ਦਾ ਸੇਵਨ ਸੈਲਾਂ ਦੇ ਨੁਕਸਾਨ ਅਤੇ ਸੋਜ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਅਮਰੂਦ ਦੇ ਬੀਜ ਵੀ ਫਾਈਬਰ ਨਾਲ ਭਰਪੂਰ ਹੁੰਦੇ ਹਨ। ਅਮਰੂਦ ਅਤੇ ਇਸ ਦੇ ਪੱਤੇ ਵਿਟਾਮਿਨ ਸੀ ਅਤੇ ਆਇਰਨ ਦਾ ਇੱਕ ਬਹੁਤ ਵੱਡਾ ਸਰੋਤ ਹਨ ਅਤੇ ਜ਼ੁਕਾਮ ਅਤੇ ਖੰਘ ਤੋਂ ਰਾਹਤ ਪਾਉਣ ਵਿੱਚ ਮਦਦ ਕਰਦੇ ਹਨ। ਇਹ ਸਰੀਰ ਦੀ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ। ਇਸ ਨਾਲ ਕਬਜ਼ ਵਰਗੀ ਪਰੇਸ਼ਾਨੀ ਤੋਂ ਛੁੱਟਕਾਰਾ ਮਿਲਦਾ ਹੈ।
ਹੋਰ ਪੜ੍ਹੋ: ਅਦਰਕ ਦਾ ਸੇਵਨ ਕਰਨ ਨਾਲ ਹੁੰਦਾ ਹੈ ਇਮਊਨਿਟੀ 'ਚ ਵਾਧਾ, ਜਾਣੋ ਇਸ ਦੇ ਫਾਇਦੇ
ਸਰਦੀਆਂ 'ਚ ਮਿਲਣ ਵਾਲੇ ਇਹ ਮੌਸਮੀ ਫਲ ਸਾਡੇ ਸਰੀਰ 'ਚ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਸਰੀਰ ਵਿੱਚ ਵਿਟਾਮਿਨਸ ਨੂੰ ਵੀ ਪੂਰਾ ਕਰਦੇ ਹਨ। ਇਸ ਦੇ ਨਾਲ ਇਨ੍ਹਾਂ ਫਲਾਂ 'ਚ ਵਿਟਾਮਿਨ ਸੀ ਵੀ ਵੱਧ ਮਾਤਰਾ ਵਿੱਚ ਮਿਲਦਾ ਹੈ, ਜਿਸ ਨਾਲ ਕੋਵਿਡ ਸੰਕਰਮਣ ਤੋਂ ਬਚਾਅ ਕੀਤਾ ਜਾ ਸਕਦਾ ਹੈ।