'ਕੁਲੀ ਨੰਬਰ 1' ਦੇ ਸੈੱਟ 'ਤੇ ਅੱਗ ਲੱਗਣ ਕਾਰਨ ਹੋਇਆ ਕਰੋੜਾਂ ਦਾ ਨੁਕਸਾਨ, ਸਾਹਮਣੇ ਆਏ ਅੰਕੜੇ

Written by  Aaseen Khan   |  September 18th 2019 01:33 PM  |  Updated: September 18th 2019 01:33 PM

'ਕੁਲੀ ਨੰਬਰ 1' ਦੇ ਸੈੱਟ 'ਤੇ ਅੱਗ ਲੱਗਣ ਕਾਰਨ ਹੋਇਆ ਕਰੋੜਾਂ ਦਾ ਨੁਕਸਾਨ, ਸਾਹਮਣੇ ਆਏ ਅੰਕੜੇ

ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ਕੁਲੀ ਨੰਬਰ 1 ਦੇ ਸੈੱਟ 'ਤੇ ਪਿਛਲੇ ਹਫ਼ਤੇ ਅੱਗ ਲੱਗ ਗਈ ਸੀ ਜਿਸ ਨਾਲ ਮੇਕਰਸ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। ਸੈੱਟ 'ਤੇ ਲੱਗੀ ਇਸ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਦਸਤੇ ਨੂੰ ਤਿੰਨ ਘੰਟੇ ਅੱਗ ਨੂੰ ਕਾਬੂ ਕਰਨ 'ਚ ਲੱਗੇ ਸਨ। ਫ਼ਿਲਮ ਦੇ ਸੈੱਟ ਦਾ ਇੱਕ ਹਿੱਸਾ ਅਤੇ ਕੁਝ ਲਾਈਟਾਂ ਦਾ ਸਮਾਨ ਇਸ ਅੱਗ ਦੀ ਲਪੇਟ 'ਚ ਆ ਗਿਆ।

ਮੁੰਬਈ ਮਿਰਰ ਦੀ ਇੱਕ ਰਿਪੋਰਟ ਮੁਤਾਬਿਕ ਫ਼ਿਲਮ ਦੇ ਸੈੱਟ 'ਤੇ ਅੱਗ ਲੱਗਣ ਨਾਲ ਮੇਕਰਸ ਨੂੰ 2 ਤੋਂ 2.5 ਕਰੋੜ ਦਾ ਨੁਕਸਾਨ ਹੋਇਆ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦਾ ਇੰਸ਼ੋਰੈਂਸ ਹੋਇਆ ਸੀ ਅਤੇ ਕਲੇਮ ਦੀ ਪ੍ਰੀਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਹਾਦਸੇ 'ਚ ਹੋਏ ਨੁਕਸਾਨ ਦਾ ਪਤਾ ਲੱਗ ਚੁੱਕਿਆ ਹੈ ਪਰ ਹਾਲੇ ਤੱਕ ਹਾਦਸੇ ਕਿਉਂ ਹੋਇਆ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਨੂੰ ਵੀ ਕੋਈ ਸੱਟ ਨਹੀਂ ਵੱਜੀ ਹੈ।

ਹੋਰ ਵੇਖੋ : ਜਲੰਧਰ 'ਚ ਵਰੁਣ ਤੇ ਆਲੀਆ ਨੇ ਪਾਏ ਖੂਬ ਭੰਗੜੇ, ਵੀਡੀਓ ਹੋ ਰਿਹਾ ਹੈ ਵਾਇਰਲ

ਦੱਸ ਦਈਏ ਕੁਲੀ ਨੰਬਰ 1 ਗੋਵਿੰਦਾ ਦੀ ਫ਼ਿਲਮ ਦੀ ਰੀਮੇਕ ਹੈ। ਇਸ ਦੀ ਸ਼ੂਟਿੰਗ ਪਿਛਲੇ ਮਹੀਨੇ ਬੈਂਕੌਕ 'ਚ ਸ਼ੁਰੂ ਹੋਈ ਸੀ। ਫ਼ਿਲਮ ਨੂੰ ਨਾਮੀ ਨਿਰਦੇਸ਼ਕ ਡੇਵਿਡ ਧਵਨ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ 'ਚ ਗੋਵਿੰਦਾ ਦਾ ਰੋਲ ਵਰੁਣ ਧਵਨ ਵੱਲੋਂ ਨਿਭਾਇਆ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network