ਕੋਰੋਨਾ ਪਾਜਟਿਵ ਮਿਲਖਾ ਸਿੰਘ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ

written by Rupinder Kaler | May 25, 2021

ਕੋਰੋਨਾ ਪਾਜਟਿਵ ਮਿਲਖਾ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇਸ ਤੋਂ ਪਹਿਲਾਂ ਉਹਨਾਂ ਨੇ ਖੁਦ ਨੂੰ ਆਪਣੇ ਆਪ ਨੂੰ ਘਰ 'ਚ ਇਕਾਂਤਵਾਸ ਵਿੱਚ ਰੱਖ ਲਿਆ ਸੀ । ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਕੋਸ਼ਨ ਵਜੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।

Pic Courtesy: Instagram
ਹੋਰ ਪੜ੍ਹੋ : ਰਿਤਿਕ ਰੌਸ਼ਨ ਦੇ ਕਾਰਨ ਮਰਦੇ-ਮਰਦੇ ਬਚੇ ਸਨ ਅਭੈ ਦਿਓਲ ਅਤੇ ਫਰਹਾਨ ਅਖਤਰ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ
chandeep with milkha singh Pic Courtesy: Instagram
ਉਹ ਕਮਜ਼ੋਰ ਮਹਿਸੂਸ ਕਰ ਰਹੇ ਸੀ ਅਤੇ ਕੱਲ੍ਹ ਤੋਂ ਕੁਝ ਨਹੀਂ ਖਾ ਰਹੇ ਸੀ, ਇਸ ਲਈ ਸਾਨੂੰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
Pic Courtesy: Instagram
ਹਾਲਾਂਕਿ ਉਨ੍ਹਾਂ ਦੇ ਪੈਰਾਮੀਟਰ ਠੀਕ ਦਿਖ ਰਹੇ ਹਨ, ਪਰ ਅਸੀਂ ਸੋਚਿਆ ਕਿ ਉਨ੍ਹਾਂ ਨੂੰ ਭਰਤੀ ਕਰਨਾ ਸੁਰੱਖਿਅਤ ਰਹੇਗਾ ਕਿਉਂਕਿ ਉਹ ਹਸਪਤਾਲ 'ਚ ਸੀਨੀਅਰ ਡਾਕਟਰਾਂ ਦੀ ਨਿਗਰਾਨੀ 'ਚ ਰਹਿਣਗੇ। ਹਸਪਤਾਲ ਦੇ ਡਾਕਟਰਾਂ ਮੁਤਾਬਿਕ ਮਿਲਖਾ ਦੀ ਹਾਲਤ ਸਥਿਰ ਹੈ ।  

0 Comments
0

You may also like