ਕਿਸਾਨਾਂ ਨੂੰ ਅੱਤਵਾਦੀ ਕਹਿਣਾ ਕੰਗਣਾ ਨੂੰ ਪਿਆ ਮਹਿੰਗਾ, ਅਦਾਲਤ ਨੇ ਦਿੱਤੇ ਪੁਲਿਸ ਨੂੰ ਇਹ ਹੁਕਮ

Written by  Rupinder Kaler   |  March 10th 2021 05:31 PM  |  Updated: March 10th 2021 05:31 PM

ਕਿਸਾਨਾਂ ਨੂੰ ਅੱਤਵਾਦੀ ਕਹਿਣਾ ਕੰਗਣਾ ਨੂੰ ਪਿਆ ਮਹਿੰਗਾ, ਅਦਾਲਤ ਨੇ ਦਿੱਤੇ ਪੁਲਿਸ ਨੂੰ ਇਹ ਹੁਕਮ

ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਕਹਿਣਾ ਕੰਗਨਾ ਰਣੌਤ ਨੂੰ ਮਹਿੰਗਾ ਪੈ ਗਿਆ ਹੈ । ਇਸ ਮਾਮਲੇ ਵਿੱਚ ਮਾਣਯੋਗ ਅਦਾਲਤ ਨੇ ਪੁਲਿਸ ਨੂੰ ਕਾਰਵਾਈ ਦੇ ਹੁਕਮ ਦਿੱਤੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਸ਼ਿਕਾਇਤ ‘ਤੇ ਦਿੱਲੀ ਦੀ ਜ਼ਿਲ੍ਹਾ ਅਦਾਲਤ ਨੇ ਪੁਲਿਸ ਨੂੰ ਐਕਸ਼ਨ ਟੇਕਨ ਰਿਪੋਰਟ (ਏਟੀਆਰ) ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ।

image from ANI's twitter

ਹੋਰ ਪੜ੍ਹੋ :

ਗਾਇਕ ਸਤਵਿੰਦਰ ਬੁੱਗਾ ਆਪਣੇ ਪਿਤਾ ਨਾਲ ਪਹੁੰਚੇ ਗੁਰਦੁਆਰਾ ਸਾਹਿਬ, ਤਸਵੀਰਾਂ ਕੀਤੀਆਂ ਸਾਂਝੀਆਂ

Punjabi Singer Trolled Kangana For Fake Tweet About Farmers Protest

ਅਦਾਲਤ ਨੇ ਪੁਲਿਸ ਨੂੰ ਕਿਹਾ ਕਿ ਉਹ 24 ਅਪਰੈਲ ਤੱਕ ਦੱਸਣ ਕਿ ਇਸ ਮਾਮਲੇ ਵਿੱਚ ਕੀ-ਕੀ ਵਾਪਰਿਆ ਹੈ। ਇਹ ਆਦੇਸ਼ ਅਦਾਲਤ ਵਲੋਂ ਦਿੱਲੀ ਦੇ ਨੌਰਥ ਐਵੇਨਿਊ ਥਾਣੇ ਨੂੰ ਦਿੱਤਾ ਗਿਆ ਹੈ। ਕੰਗਨਾ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਦਿੱਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ।

kangna-ranaut

ਇਸ ਪਟੀਸ਼ਨ ਵਿਚ ਇਹ ਦੋਸ਼ ਲਾਇਆ ਗਿਆ ਹੈ ਕਿ ਅਪਮਾਨਜਨਕ ਟਵੀਟ ਰਾਹੀਂ ਵੱਖ-ਵੱਖ ਸਮੂਹਾਂ ਵਿਚ ਨਫਰਤ ਫੈਲਾਈ ਜਾ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਨੇ ਤੇ ਬੈਠੇ ਕਿਸਾਨਾਂ ਦਾ ਕੰਗਨਾ ਲਗਾਤਾਰ ਵਿਰੋਧ ਕਰ ਰਹੀ ਹੈ । ਉਸ ਵੱਲੋਂ ਹਰ ਦਿਨ ਕੋਈ ਨਾ ਕੋਈ ਇਤਰਾਜਯੋਗ ਟਿੱਪਣੀ ਕਰਦੀ ਰਹਿੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network