ਕ੍ਰਿਕੇਟਰ ਸ਼ਿਖਰ ਧਵਨ ਦੀ ਹੁਮਾ ਕੁਰੈਸ਼ੀ ਨਾਲ ਰੋਮਾਂਟਿਕ ਫੋਟੋ ਹੋਈ ਵਾਇਰਲ, ਜਾਣੋ ਇਸਦੇ ਪਿੱਛੇ ਦਾ ਰਾਜ਼

written by Lajwinder kaur | October 11, 2022 11:58am

Shikhar Dhawan News: ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੀ 'ਡਬਲ ਐਕਸਐੱਲ' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਇਹ ਦੋ ਪਲੱਸ-ਸਾਈਜ਼ ਔਰਤਾਂ ਦੀ ਕਹਾਣੀ ਹੈ ਜੋ ਆਪਣੇ ਸੁਫ਼ਨਿਆਂ ਦੀ ਤਲਾਸ਼ ਵਿੱਚ ਹਨ। ਸਤਰਾਮ ਰਮਾਨੀ ਦੁਆਰਾ ਨਿਰਦੇਸ਼ਤ, ਸਲਾਈਸ-ਆਫ-ਲਾਈਫ ਕਾਮੇਡੀ ਡਰਾਮਾ ਜੋ ਸਰੀਰ ਦੇ ਵਜ਼ਨ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਨੂੰ ਚੁਣੌਤੀ ਦਿੰਦਾ ਹੈ ਅਤੇ ਨਾਲ ਹੀ ਇੱਕ ਮਜ਼ਬੂਤ ​​ਸੰਦੇਸ਼ ਦਿੰਦਾ ਹੈ ਕੋ ਜੇਕਰ ਤੁਸੀਂ ਸੁਫ਼ਨਾ ਦੇਖਦੇ ਹੋ ਤਾਂ ਤੁਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਹੋ।

ਹੋਰ ਪੜ੍ਹੋ : ਇਸ ਟੀਵੀ ਅਦਾਕਾਰਾ ਦੀ ਕਿਡਨੀ ਹੋਈ ਫੇਲ, ਇਲਾਜ ਲਈ ਨਹੀਂ ਬਚੇ ਪੈਸੇ, ਜਾਣੋ ਕੀ ਹੈ ਕਿਡਨੀ ਖਰਾਬ ਹੋਣ ਦੇ ਕਾਰਨ!

Huma Qureshi and shikhar dhawan Image Source: Instagram

ਨਵੀਂ ਦਿੱਲੀ, ਮੇਰਠ ਅਤੇ ਮੁੰਬਈ ਦੇ ਮਾਹੌਲ 'ਤੇ ਬਣੀ ਇਸ ਫ਼ਿਲਮ 'ਚ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੇ ਨਾਲ ਜ਼ਹੀਰ ਇਕਬਾਲ ਅਤੇ ਮਹਤ ਰਾਘਵੇਂਦਰ ਵੀ ਨਜ਼ਰ ਆਉਣਗੇ। ਹੁਣ ਸਮਾਂ ਆ ਗਿਆ ਹੈ ਕਿ ਫ਼ਿਲਮ ਦਾ ਇੱਕ ਹੋਰ ਵੱਡਾ ਸਰਪ੍ਰਾਈਜ਼ ਸਾਹਮਣੇ ਆਇਆ ਹੈ। ਮਸ਼ਹੂਰ ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਵੀ 'ਡਬਲ ਐਕਸਐੱਲ' 'ਚ ਬੇਹੱਦ ਖਾਸ ਅੰਦਾਜ਼ 'ਚ ਨਜ਼ਰ ਆਉਣਗੇ।

inisde image of huma and sona Image Source: Instagram

ਸ਼ਿਖਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਫੈਸਲਾ ਕਾਫੀ ਸਾਧਾਰਨ ਸੀ। ਉਹ ਕਹਿੰਦਾ ਹੈ, "ਇੱਕ ਐਥਲੀਟ ਦੇ ਤੌਰ 'ਤੇ ਦੇਸ਼ ਲਈ ਖੇਡਦੇ ਹੋਏ ਜੀਵਨ ਹਮੇਸ਼ਾ ਬਹੁਤ ਰੁਝਿਆਂ ਰਹਿੰਦਾ ਹੈ। ਮੇਰਾ ਮਨਪਸੰਦ ਮਨੋਰੰਜਨ ਚੰਗੀਆਂ ਮਨੋਰੰਜਕ ਫ਼ਿਲਮਾਂ ਦੇਖਣਾ ਹੈ। ਜਦੋਂ ਇਹ ਮੌਕਾ ਮੇਰੇ ਕੋਲ ਆਇਆ ਅਤੇ ਮੈਂ ਕਹਾਣੀ ਸੁਣੀ, ਇਸ ਲਈ ਇਸ ਦਾ ਮੇਰੇ ਉੱਤੇ ਡੂੰਘਾ ਅਸਰ ਪਿਆ। ਇਹ ਪੂਰੇ ਸਮਾਜ ਲਈ ਇੱਕ ਪਿਆਰਾ ਸੁਨੇਹਾ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਬਹੁਤ ਸਾਰੀਆਂ ਨੌਜਵਾਨ ਕੁੜੀਆਂ ਅਤੇ ਲੜਕੇ ਆਪਣੇ ਸੁਫ਼ਨਿਆਂ ਦਾ ਪਿੱਛਾ ਕਰਨਾ ਜਾਰੀ ਰੱਖਣਗੇ ਭਾਵੇਂ ਕੋਈ ਵੀ ਹੋਵੇ।' ਡਬਲ ਐਕਸਐਲ 4 ਨਵੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਨੂੰ ਗੁਲਸ਼ਨ ਕੁਮਾਰ, ਟੀ-ਸੀਰੀਜ਼, ਵਾਕਾਓ ਫਿਲਮਜ਼ ਅਤੇ ਮੁਦੱਸਰ ਅਜ਼ੀਜ਼ ਦੁਆਰਾ ਪੇਸ਼ ਕੀਤਾ ਗਿਆ ਹੈ।

Shikhar-Dhawan- Image Source: Instagram

 

View this post on Instagram

 

A post shared by Sonakshi Sinha (@aslisona)

You may also like