ਸਾੜ੍ਹੀ ‘ਚ ਬਹੁਤ ਕਿਊਟ ਨਜ਼ਰ ਆ ਰਹੀ ਹੈ ਨੀਲ ਨਿਤਿਨ ਮੁਕੇਸ਼ ਦੀ ਨੰਨ੍ਹੀ ਪਰੀ ਨੂਰਵੀ, ਤਸਵੀਰਾਂ ਹੋ ਰਹੀਆਂ ਨੇ ਵਾਇਰਲ

written by Lajwinder kaur | August 28, 2020

ਬਾਲੀਵੁੱਡ ਐਕਟਰ ਨੀਲ ਨਿਤਿਨ ਮੁਕੇਸ਼ ਦੀ ਦੋ ਸਾਲ ਦੀ ਬੇਟੀ ਨੂਰਵੀ ਬਹੁਤ ਹੀ ਕਿਊਟ ਹੈ । ਨੂਰਵੀ ਦੀ ਸਾੜ੍ਹੀ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ । ਗਣੇਸ਼ ਉਤਸਵ ਦੇ ਮੌਕੇ ਨੂਰਵੀ ਨੇ ਸਾੜ੍ਹੀ ਪਾਈ ਸੀ । ਨੀਲ ਦੀ ਬੇਟੀ ਨੇ ਮਹਾਰਾਸ਼ਟਰੀਅਨ ਦੀ ਟ੍ਰੈਡੀਸ਼ਨਲ ਸਟਾਈਲ ਵਾਲੀ ਸਾੜ੍ਹੀ ਪਾਈ ਹੋਈ ਹੈ ਤੇ ਨਾਲ ਹੀ ਵਾਲਾਂ ‘ਚ ਫੁੱਲ ਵੀ ਲਗਾਇਆ ਹੋਇਆ ਹੈ ।

 
View this post on Instagram
 

❤️? GANPATI BAPPA ............ MORAYA !!!

A post shared by Neil Nitin Mukesh (@neilnitinmukesh) on

ਨੀਲ ਨਿਤਿਨ ਮੁਕੇਸ਼ ਵੀ ਆਪਣੀ ਪਿਆਰੀ ਜਿਹੀ ਬੇਟੀ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ‘ਨੂਰਵੀ ਨੇ ਪਹਿਲੀ ਵਾਰ ਸਾੜ੍ਹੀ ਪਾਈ ਹੈ’ । ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ । ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ । ਐਕਟਰ ਅਕਸਰ ਹੀ ਆਪਣੀ ਬੇਟੀ ਦੀਆਂ ਕਿਊਟ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ ।  

0 Comments
0

You may also like