ਕਪਿਲ ਸ਼ਰਮਾ ਦੀ ਧੀ ਅਨਾਇਰਾ ਨਾਲ ਕਿਊਟ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

written by Shaminder | February 19, 2021

ਕਪਿਲ ਸ਼ਰਮਾ ਆਪਣੀ ਧੀ ਅਨਾਇਰਾ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਪਰ ਕਈ ਵਾਰ ਉਨ੍ਹਾਂ ਦੀ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਜਾਂਦੀਆਂ ਹਨ ।ਉਨ੍ਹਾਂ ਦੀ ਧੀ ਅਨਾਇਰਾ ਦੇ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਅਨਾਇਰਾ ਦੇ ਨਾਲ ਖੜੇ ਮੁਸਕਰਾ ਰਹੇ ਹਨ ਅਤੇ ਅਨਾਇਰਾ ਟੇਬਲ ‘ਤੇ ਖੜੀ ਹੈ ।

kapil daughter

ਹੋਰ ਪੜ੍ਹੋ : ਸੜਕ ਕਿਨਾਰੇ ਪਤੰਗ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ, ਵੀਡੀਓ ਹੋ ਰਿਹਾ ਵਾਇਰਲ

kapil daughter

ਦੋਵੇਂ ਕਿਸੇ ਨੂੰ ਬਾਏ ਬਾਏ ਕਹਿ ਰਹੇ ਹਨ । ਇਸ ਤਸਵੀਰ ‘ਚ ਅਨਾਇਰਾ ਕਾਫੀ ਖੁਸ਼ ਵਿਖਾਈ ਦੇ ਰਹੀ ਹੈ । ਉਨ੍ਹਾਂ ਦੀ ਇਹ ਤਸਵੀਰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਅਤੇ ਲੋਕ ਲਗਾਤਾਰ ਇਸ ‘ਤੇ ਕਮੈਂਟਸ ਕਰ ਰਹੇ ਹਨ ।

Kapil Sharma

ਕਪਿਲ ਸ਼ਰਮਾ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਉਨ੍ਹਾਂ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਨਾਲ ਨਵਾਜਿਆ ਹੈ । ਜਿਸ ਦੀ ਜਾਣਕਾਰੀ ਕਪਿਲ ਨੇ ਖੁਦ ਦਿੱਤੀ ਸੀ । ਦੱਸ ਦਈਏ ਕਿ ਗਿੰਨੀ ਚਤਰਥ ਅਤੇ ਕਪਿਲ ਕਾਲਜ ਸਮੇਂ ਦੇ ਦੋਸਤ ਸਨ, ਜਿਸ ਤੋਂ ਬਾਅਦ ਇਹ ਦੋਸਤੀ ਪਿਆਰ ‘ਚ ਬਦਲ ਗਈ ਅਤੇ ਦੋਨਾਂ ਨੇ ਵਿਆਹ ਕਰਵਾ ਲਿਆ ਸੀ ।

 

View this post on Instagram

 

A post shared by Viral Bhayani (@viralbhayani)

 

0 Comments
0

You may also like