‘ਡੈਡੀ ਕੂਲ ਮੁੰਡੇ ਫੂਲ 2’ ਫ਼ਿਲਮ ਦਾ ਹੋਇਆ ਆਗਾਜ਼, ਨਜ਼ਰ ਆਉਣਗੇ ਇਹ ਸਿਤਾਰੇ
ਪੰਜਾਬੀ ਫ਼ਿਲਮਾਂ ਦੇ ਵੱਧਦੇ ਦਾਇਰੇ ਦੇ ਚੱਲਦੇ ਬਾਲੀਵੁੱਡ ਫ਼ਿਲਮਾਂ ਵਾਂਗ ਸੀਕਵਲ ਦਾ ਟਰੈਂਡ ਪੰਜਾਬੀ ਫ਼ਿਲਮਾਂ ‘ਚ ਸ਼ੁਰੂ ਹੋ ਚੁੱਕਿਆ ਹੈ। ਨਿੱਕਾ ਜ਼ੈਲਦਾਰ, ਜੱਟ ਐਂਡ ਜੂਲੀਅਟ, ਸਰਦਾਰ ਜੀ, ਕੈਰੀ ਆਨ ਜੱਟਾ ਤੇ ਅਰਦਾਸ ਵਰਗੀਆਂ ਕਈ ਫ਼ਿਲਮਾਂ ਦਾ ਸੀਕਵਲ ਬਣ ਚੁੱਕੇ ਨੇ। ਹੁਣ ਇਸ ਸੂਚੀ ‘ਚ ਇੱਕ ਹੋਰ ਫ਼ਿਲਮ ਸ਼ਾਮਿਲ ਹੋਣ ਜਾ ਰਹੀ ਹੈ ‘ਡੈਡੀ ਕੂਲ ਮੁੰਡੇ ਫੂਲ 2’
ਹੋਰ ਵੇਖੋ:ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ
ਜੀ ਹਾਂ ‘ਡੈਡੀ ਕੂਲ ਮੁੰਡੇ ਫੂਲ’ ਦਾ ਦੂਜਾ ਭਾਗ ਬਹੁਤ ਜਲਦ ਆਉਣ ਵਾਲਾ ਹੈ। ਫ਼ਿਲਮ ਦੇ ਆਗਾਜ਼ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਜਿਸ ‘ਚ ਜਸਵਿੰਦਰ ਭੱਲਾ ‘ਡੈਡੀ ਕੂਲ ਮੁੰਡੇ ਫੂਲ 2’ ਫ਼ਿਲਮ ਦੀ ਟੀਮ ਨਾਲ ਨਜ਼ਰ ਆ ਰਹੇ ਹਨ। ਪਰ ਇਸ ਵਾਰ ਇਸ ਫ਼ਿਲਮ ‘ਚ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਦੀ ਜਗ੍ਹਾ ਨਵੇਂ ਚਿਹਰੇ ਨਜ਼ਰ ਆਉਣਗੇ। ਜੀ ਹਾਂ ਇਸ ਫ਼ਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਤੇ ਜੱਸੀ ਗਿੱਲ ਨਜ਼ਰ ਆਉਣਗੇ। ਫ਼ਿਲਮ ‘ਚ ਫੀਮੇਲ ਅਦਾਕਾਰ ਤਾਨਿਆ ਤੇ ਆਰੁਸ਼ੀ ਸ਼ਰਮਾ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਇੱਕ ਵਾਰ ਫਿਰ ਤੋਂ ਜਸਵਿੰਦਰ ਭੱਲਾ ਆਪਣੇ ਹਾਸਿਆਂ ਦੇ ਰੰਗ ‘ਚ ਦਰਸ਼ਕਾਂ ਨੂੰ ਰੰਗਦੇ ਹੋਏ ਨਜ਼ਰ ਆਉਣਗੇ।
ਸਾਲ 2013 ‘ਚ ਆਈ ‘ਡੈਡੀ ਕੂਲ ਮੁੰਡੇ ਫੂਲ’ ਫ਼ਿਲਮ ਨੂੰ ਡਾਇਰੈਕਟਰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਸੀ ਤੇ ਹੁਣ ਫ਼ਿਲਮ ਦੇ ਦੂਜੇ ਭਾਗ ਨੂੰ ਸਿਮਰਜੀਤ ਸਿੰਘ ਵੱਲੋਂ ਹੀ ਡਾਇਰੈਕਟ ਕੀਤਾ ਜਾ ਰਿਹਾ ਹੈ। 'ਡੈਡੀ ਕੂਲ ਮੁੰਡੇ ਫੂਲ 2' ਸਪੀਡ ਰਿਕਾਰਡਜ਼ ਤੇ ਕੋਲੈਕਟੀਵ ਮੀਡੀਆ ਵੈਂਚਰਸ ਹੋਰਾਂ ਦੀ ਪੇਸ਼ਕਸ਼ ਹੈ। ਇਸ ਫ਼ਿਲਮ ‘ਚ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਕਈ ਹੋਰ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ। ਫ਼ਿਲਮ ਦੇ ਸੀਕਵਲ ਭਾਗ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।