ਅੱਜ ਹੈ ਗਾਇਕ ਦਲੇਰ ਮਹਿੰਦੀ ਦਾ ਜਨਮ ਦਿਨ, 11 ਸਾਲ ਦੀ ਉਮਰ ਵਿੱਚ ਚੁੱਕਿਆ ਸੀ ਇਹ ਵੱਡਾ ਕਦਮ

Written by  Rupinder Kaler   |  August 18th 2020 11:05 AM  |  Updated: August 18th 2020 11:05 AM

ਅੱਜ ਹੈ ਗਾਇਕ ਦਲੇਰ ਮਹਿੰਦੀ ਦਾ ਜਨਮ ਦਿਨ, 11 ਸਾਲ ਦੀ ਉਮਰ ਵਿੱਚ ਚੁੱਕਿਆ ਸੀ ਇਹ ਵੱਡਾ ਕਦਮ

ਅੱਜ ਗਾਇਕ ਦਲੇਰ ਮਹਿੰਦੀ ਆਪਣਾ ਜਨਮ ਦਿਨ ਮਨਾ ਰਹੇ ਹਨ । ਬਾਲੀਵੁੱਡ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਦਲੇਰ ਮਹਿੰਦੀ ਦਾ ਜਨਮ 18 ਅਗਸਤ 1967 ਨੂੰ ਬਿਹਾਰ ਦੇ ਪਟਨਾ ਵਿੱਚ ਹੋਇਆ ਸੀ । ਗਾਇਕ ਹੋਣ ਦੇ ਨਾਲ ਨਾਲ ਦਲੇਰ ਮਹਿੰਦੀ ਗੀਤਕਾਰ ਤੇ ਪ੍ਰੋਡਿਊਸਰ ਵੀ ਹਨ । ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਸੀ ।

https://www.instagram.com/p/CEADokZj0W2/?utm_source=ig_web_copy_link

ਦਲੇਰ ਜਦੋਂ 11 ਸਾਲ ਦੇ ਸਨ ਉਦੋਂ ਉਹ ਘਰੋਂ ਭੱਜ ਕੇ ਗੋਰਖਪੁਰ ਆ ਗਏ ਸਨ ਜਿੱਥੇ ਉਹਨਾਂ ਨੇ ਉਸਤਾਦ ਰਾਹਤ ਅਲੀ ਸਾਹਿਬ ਤੋਂ ਸੰਗੀਤ ਦੇ ਗੁਰ ਸਿੱਖੇ ਸਨ । 2 ਸਾਲ ਬਾਅਦ 13 ਸਾਲ ਦੀ ਉਮਰ ਵਿੱਚ ਦਲੇਰ ਮਹਿੰਦੀ ਨੇ ਜੌਨਪੁਰ ਵਿੱਚ ਸਟੇਜ ਸ਼ੋਅ ਕੀਤਾ ਸੀ । ਕਹਿੰਦੇ ਹਨ ਕਿ ਦਲੇਰ ਮਹਿੰਦੀ ਦਾ ਨਾਂਅ ਉਹਨਾਂ ਦੇ ਮਾਤਾ ਪਿਤਾ ਨੇ ਇੱਕ ਡਾਕੂ ਦੇ ਨਾਂਅ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਸੀ ਉਸ ਡਾਕੂ ਦਾ ਨਾਂਅ ਦਲੇਰ ਸਿੰਘ ਸੀ ।

https://www.instagram.com/p/CDWKVUepIw5/

ਦਲੇਰ ਜਦੋਂ ਵੱਡੇ ਹੋਏ ਤਾਂ ਉਸ ਜ਼ਮਾਨੇ ਵਿੱਚ ਪਰਵੇਜ਼ ਮਹਿੰਦੀ ਨਾਂਅ ਦੇ ਮਸ਼ਹੂਰ ਗਾਇਕ ਹੁੰਦੇ ਸਨ । ਫਿਰ ਮਾਤਾ ਪਿਤਾ ਨੇ ਉਹਨਾਂ ਦੇ ਨਾਂਅ ਪਿੱਛੇ ਮਹਿੰਦੀ ਜੋੜ ਦਿੱਤਾ । ਦਲੇਰ ਮਹਿੰਦੀ ਨੇ ਕੁਝ ਸਮਾਂ ਗੁਰਦੁਆਰਾ ਸਾਹਿਬ ਵਿੱਚ ਸ਼ਬਦ ਕੀਰਤਨ ਵੀ ਕੀਤਾ ।

https://www.instagram.com/p/CDS1kNlJqPI/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network