
Daler Mehndi's fan video: ਮਸ਼ਹੂਰ ਪੰਜਾਬੀ ਪੌਪ ਅਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਇੱਕ ਵਾਇਰਲ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਇੱਕ ਸਖ਼ਸ਼ ‘Bolo Ta Ra Ra’ ਗੀਤ ਉੱਤੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਆਲੀਆ ਭੱਟ ਨੇ ਬਾਥਰੂਮ ਤੋਂ ਸ਼ੇਅਰ ਕਰ ਦਿੱਤੀਆਂ ਆਪਣੀਆਂ ਨਵੀਆਂ ਤਸਵੀਰਾਂ, ਫੈਨਜ਼ ਤੇ ਕਲਾਕਾਰ ਦੇ ਰਹੇ ਨੇ ਅਜਿਹੀਆਂ ਪ੍ਰਤੀਕਿਰਿਆ

ਨਾਮੀ ਗਾਇਕ ਦਲੇਰ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਾਇਰਲ ਵੀਡੀਓ ਵਿੱਚ ਦੇਖ ਸਕਦੇ ਹੋ ਇੱਕ ਅੰਕਲ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਡਾਂਸ ਕਰ ਰਿਹਾ ਹੈ ਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਜਦੋਂ ਇਹ ਵਾਇਰਲ ਵੀਡੀਓ ਦਲੇਰ ਮਹਿੰਦੀ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਵੀ ਪਿਆਰ ਲੁੱਟਾਉਂਦੇ ਹੋਏ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ।

ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਹੈ- ‘ਖੁਸ਼ੀ ਇਹ ਹੈ ਕਿ ਲੋਕ ਮੇਰੇ ਗੀਤਾਂ 'ਤੇ ਦਿਲ ਖੋਲ੍ਹ ਕੇ ਨੱਚਦੇ ਹਨ 💥 can't thank enough everyone for all the love ❤️ Gratitude 🙏 Rab Rakha 🙏 Love you all !’। ਇਸ ਯੂਜ਼ਰਸ ਉੱਤੇ ਮਜ਼ੇਦਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- ਹਾ ਹਾ...ਬਹੁਤ ਹੀ ਵਧੀਆ ਡਾਂਸ।

ਜੇ ਗੱਲ ਕਰੀਏ ਦਲੇਰ ਮਹਿੰਦੀ ਦੀ ਤਾਂ ਉਹ ਕੁਝ ਸਮੇਂ ਪਹਿਲਾਂ ਹੀ ਜੇਲ੍ਹ ਵਿੱਚੋਂ ਆਏ ਹਨ। ਕਬੂਤਰਬਾਜ਼ੀ ਮਾਮਲੇ ‘ਚ ਮਿਲੀ ਸਜ਼ਾ ਨੂੰ ਕੱਟਣ ਲਈ ਜੇਲ੍ਹ ਗਏ ਹੋਏ ਸਨ। ਪਰ ਰਿਹਾਈ ਤੋਂ ਬਾਅਦ ਹੁਣ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ। ਦਲੇਰ ਮਹਿੰਦੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਕਈ ਸੁਪਰ ਹਿੱਟ ਗੀਤ ਦਿੱਤੇ ਹਨ।
View this post on Instagram