ਦਰਸ਼ਨ ਔਲਖ ਨੇ ਆਪਣੇ ਪਿੰਡ ਦਾ ਵੀਡੀਓ ਕੀਤਾ ਸਾਂਝਾ, ਮਾਂ ਨੂੰ ਯਾਦ ਕਰ ਹੋਏ ਭਾਵੁਕ

written by Shaminder | December 13, 2022 06:00pm

ਦਰਸ਼ਨ ਔਲਖ (Darshan Aulakh)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰ ਦੇ ਪਿੰਡ ਅਤੇ ਖੇਤ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਰਸ਼ਨ ਔਲਖ ਦੇ ਖੇਤ ਨਜ਼ਰ ਆ ਰਹੇ ਹਨ ਅਤੇ ਇੱਕ ਬਜ਼ੁਰਗ ਖੜੇ ਹੋਏ ਹਨ । ਦਰਸ਼ਨ ਔਲਖ ਨੇ ਇਸ ਤੋਂ ਇਲਾਵਾ ਆਪਣੀ ਮਾਂ (Mother)ਦਾ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ ।

Darshan-Aulakh image From instagram

ਹੋਰ ਪੜ੍ਹੋ : ਅੱਜ ਹੈ ਅਦਾਕਾਰਾ ਸਮਿਤਾ ਪਾਟਿਲ ਦੀ ਬਰਸੀ, ਬਰਸੀ ‘ਤੇ ਜਾਣੋਂ ਕਿਵੇਂ ਨਿਊਜ਼ ਐਂਕਰ ਤੋਂ ਬਣੀ ਅਦਾਕਾਰਾ

ਜਿਸ ‘ਚ ਉਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਅਦਾਕਾਰ ਭਾਵੁਕ ਹੋਏ ਨਜ਼ਰ ਆਏ ।ਇਸ ਵੀਡੀਓ ਦੀ ਬੈਕਗਰਾਊਂਡ ‘ਚ ਸਿੱਧੂ ਮੂਸੇਵਾਲਾ ਦਾ ਗੀਤ ਚੱਲ ਰਿਹਾ ਹੈ ।

Darshan Aulakh

ਹੋਰ ਪੜ੍ਹੋ : ਨਛੱਤਰ ਗਿੱਲ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਵੈਡਿੰਗ ਐਨੀਵਰਸੀ ‘ਤੇ ਭਾਵੁਕ ਹੋਇਆ ਗਾਇਕ, ਕਿਹਾ ‘ਬਿੰਦਰ ਸ਼ਾਇਦ ਤੈਨੂੰ ਯਾਦ ਹੈ ਕਿ ਨਹੀਂ…’

ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਹਾਲ ਹੀ ‘ਚ ਉਹ ‘ਹਨੀਮੂਨ’ ਫ਼ਿਲਮ ‘ਚ ਨਜ਼ਰ ਆਏ ਸਨ ।

Darshan Aulakh ,, image From instagram

ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ ਅਤੇ ਬਾਲੀਵੁੱਡ ਦੇ ਕਈ ਵੱਡੇ ਅਦਾਕਾਰਾਂ ਦੇ ਨਾਲ ਉਹ ਸਕਰੀਨ ਸਾਂਝਾ ਕਰ ਚੁੱਕੇ ਹਨ ।

 

ਸੋਸ਼ਲ ਮੀਡੀਆ ‘ਤੇ ਦਰਸ਼ਨ ਔਲਖ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਗੁੱਗੂ ਗਿੱਲ ਦੇ ਪੁੱਤਰ ਗੁਰਜੋਤ ਗਿੱਲ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।


You may also like