ਸਿੱਧੂ ਦੀ ਹਵੇਲੀ ਪਹੁੰਚੇ ਐਕਟਰ ਦਰਸ਼ਨ ਔਲਖ, ਕਿਹਾ-‘ਪੰਜ ਮਹੀਨੇ ਬੀਤ ਜਾਣ ‘ਤੇ ਵੀ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲਿਆ’

written by Lajwinder kaur | October 30, 2022 11:55am

Darshan Aulakh Visits Sidhu's Haveli: ਬਾਲੀਵੁੱਡ ਅਤੇ ਪਾਲੀਵੁੱਡ ਐਕਟਰ ਦਰਸ਼ਨ ਔਲਖ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਨਾਲ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਇਸ ਅਦਾਕਾਰ ਨੇ ਪਤਨੀ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ, ਪਤਨੀ ਦੇ ਜ਼ਖ਼ਮੀ ਹੱਥਾਂ-ਅੱਖਾਂ ਦੀ ਹਾਲਤ ਦੇਖ ਕੇ ਕੰਬ ਜਾਏਗੀ ਰੂਹ!

bollywood actor darshan aulakh image source: facebook

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਿੱਧੂ ਨੂੰ ਅਜੇ ਤੱਕ ਨਾ ਮਿਲੇ ਇਨਸਾਫ਼ ਦਾ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਅੱਜ 29 ਤਰੀਕ ਹੈ 5 ਮਹੀਨੇ ਹੋ ਗਏ ਕੋਈ ਇਨਸਾਫ਼ ਨਹੀਂ ਮਿਲਿਆ #295 ਅੱਜ @sardarbalkaursidhu ਬਾਈ ਜੀ ਨੂੰ ਮਿਲ ਕੇ @sidhu_moosewala ਦੇ ਵਿਛੋੜੇ ਤੇ ਪਿਆਰ ਦੀਆ ਗੱਲਾਂ ਸਾਂਝੀਆਂ ਕੀਤੀਆਂ ਪੰਜ ਮਹੀਨੇ ਬੀਤ ਜਾਣ ਤੇ ਵੀ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲਿਆ #justiceforsidhumoosewala #sidhumoosewala’।

darshan at sidhu's haveli image source: facebook

ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਗਏ ਹਨ। 29 ਮਈ ਨੂੰ ਜਵਾਹਕੇ ਪਿੰਡ ‘ਚ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ‘ਤੇ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਦੇ ਕਲਾਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ। ਅਜੇ ਵੀ ਪਰਿਵਾਰ ਤੇ ਕਲਾਕਾਰ ਸਿੱਧੂ ਦੀ ਮੌਤ ਦੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।

Sidhu Moose Wala's parents receive singer's ‘Diamond YouTube Play button’, Balkaur Singh shares picture Image Source: Twitter

ਸਿੱਧੂ ਮੂਸੇਵਾਲਾ ਆਪਣੇ ਪਿੱਛੇ ਕਈ ਸੁਪਰ ਹਿੱਟ ਗੀਤਾਂ ਤੋਂ ਇਲਾਵਾ ਅਣਰਿਲੀਜ਼ ਹੋਏ ਗੀਤ ਛੱਡ ਗਿਆ ਹੈ। ਜਿਸ ਨੂੰ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਮੇਂ-ਸਮੇਂ ਉੱਤੇ ਰਿਲੀਜ਼ ਕਰਨਗੇ, ਉਹ ਇਸ ਤਰ੍ਹਾਂ ਉਹ ਆਪਣੇ ਪੁੱਤਰ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹਨ।

You may also like