ਸਭ ਦੇ ਸਾਹਮਣੇ ਪਿਤਾ ਬੋਨੀ ਕਪੂਰ ਨੂੰ ਧੀ ਜਾਨ੍ਹਵੀ ਨੇ ਦਿੱਤੀ ਧਮਕੀ, ਗੁੱਸੇ ‘ਚ ਬੋਲੀ ਗਲਤ ਸਲਾਹ ਨਾਂ ਦਿਓ ਪਲੀਜ਼

written by Shaminder | October 20, 2021

ਜਾਨ੍ਹਵੀ ਕਪੂਰ (Janhvi Kapoor) ਦੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ । ਇਸ ਦੌਰਾਨ ਕੈਮਰਾਮੈਨ ਉਨ੍ਹਾਂ ਨੂੰ ਘੇਰ ਲੈਂਦੇ ਹਨ । ਪਰ ਇਸੇ ਦੌਰਾਨ ਤਸਵੀਰਾਂ ਲੈਣ ਦੇ ਚੱਕਰ ‘ਚ ਫੋਟੋਗ੍ਰਾਫਰਸ ਬੋਨੀ ਕਪੂਰ ਨੂੰ ਮਾਸਕ ਹਟਾਉਣ ਲਈ ਕਹਿੰਦੇ ਹਨ ।

 

ਹੋਰ ਪੜ੍ਹੋ : ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵੈਡਿੰਗ ਐਨੀਵਰਸਰੀ ਨੂੰ ਲੈ ਕੇ ਉਤਸ਼ਾਹਿਤ, ਕੇਕ ਕੱਟ ਕੇ ਸੈਲੀਬ੍ਰੇਸ਼ਨ ਦੀ ਕੀਤੀ ਸ਼ੁਰੂਆਤ

ਪਰ ਇਹ ਗੱਲ ਸੁਣ ਕੇ ਉਸ ਨੂੰ ਗੁੱਸਾ ਚੜ ਜਾਂਦਾ ਹੈ ਅਤੇ ਉਸਦਾ ਪਿਤਾ ਬੋਨੀ ਜਿੳੇੁਂ ਹੀ ਆਪਣੇ ਮੂੰਹ ਤੋਂ ਮਾਸਕ ਹਟਾਉਣ ਲੱਗਦੇ ਹਨ ਤਾਂ ਜਾਨ੍ਹਵੀ ਕਪੂਰ ਤੁਰੰਤ ਪਿਤਾ ਨੂੰ ਡਾਂਟ ਲਗਾਉਂਦੀ ਹੋਈ ਮਾਸਕ ਲਗਾਉਣ ਲਈ ਕਹਿੰਦੀ ਹੈ ।

janhvi,, image From instagram

ਜਿਸ ‘ਤੇ ਉਸ ਦੇ ਪਿਤਾ ਮਾਸਕ ਲਗਾ ਲੈਂਦੇ ਹਨ ਅਤੇ ਜਾਨ੍ਹਵੀ ਫੋਟੋਗ੍ਰਾਫਰਸ ਨੂੰ ਵੀ ਧਮਕਾਉਂਦੀ ਹੈ ਕਿ ਅਜਿਹੀ ਗਲਤ ਸਲਾਹ ਨਾਂ ਦਿਓ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।

 

View this post on Instagram

 

A post shared by Bollywood Pap (@bollywoodpap)

ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ‘ਗੁੰਜਨ ਸਕਸੈਨਾ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆ ਰਹੀ ਹੈ ।

 

You may also like