
Dave Chappelle Attacked On Stage: ਕਾਮੇਡੀਅਨ ਡੇਵ ਚੈਪਲ 'ਤੇ ਮੰਗਲਵਾਰ ਰਾਤ ਨੂੰ ਲਾਸ ਏਂਜਲਸ ਵਿੱਚ ਨੈੱਟਫਲਿਕਸ ਇਜ਼ ਏ ਜੋਕ ਟਾਈਟਲ ਵਾਲੇ ਇੱਕ ਪ੍ਰੋਗਰਾਮ ਵਿੱਚ ਪ੍ਰਦਰਸ਼ਨ ਕਰਦੇ ਹੋਏ ਸਟੇਜ 'ਤੇ ਹਮਲਾ ਦਾ ਸ਼ਿਕਾਰ ਹੋ ਗਏ। ਘਟਨਾ ਦਾ ਇੱਕ ਛੋਟਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਸਾਰੇ ਦਰਸ਼ਕਾਂ ਨੂੰ ਇਹ ਵੀਡੀਓ ਕਲਿੱਪ ਦੇਖ ਕੇ ਵਿਲ ਸਮਿਥ ਤੇ ਕ੍ਰਿਸ ਰੌਕ ਵਾਲਾ ਵਾਕਿਆ ਯਾਦ ਆ ਜਾਵੇਗਾ।
ਹੋਰ ਪੜ੍ਹੋ : ਕਨਿਕਾ ਕਪੂਰ ਨੇ ਬੁਆਏਫ੍ਰੈਂਡ ਨਾਲ ਸ਼ੇਅਰ ਕੀਤੀ ਫੋਟੋ, ਵਿਆਹ ਤੋਂ ਪਹਿਲਾਂ ਰੋਮਾਂਟਿਕ ਪਲਾਂ ਦਾ ਲੁਤਫ ਲੈਂਦੀ ਨਜ਼ਰ ਆਈ ਗਾਇਕਾ

ਵਾਈਰਲ ਹੋ ਰਹੀ ਵੀਡੀਓ 'ਚ ਨਜ਼ਰ ਆ ਰਿਹਾ ਹੈ, ਇੱਕ ਆਦਮੀ ਨੂੰ ਸਟੇਜ 'ਤੇ ਚੜ੍ਹਦਾ ਹੈ ਤੇ ਰਿਕਾਰਡਿੰਗ ਖਤਮ ਹੋਣ ਤੋਂ ਪਹਿਲਾਂ ਹੀ ਉਹ ਚੈਪਲ ਉੱਤੇ ਹਮਲਾ ਕਰ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਪੇਜ਼ ਉੱਤੇ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਕਈ ਕਲਿੱਪਾਂ ਵਿੱਚ ਚੈਪਲ ਘਟਨਾ ਤੋਂ ਬਾਅਦ ਮਜ਼ਾਕ ਕਰਦੇ ਹੋਏ ਦਿਖਾਈ ਦਿੰਦੇ ਹਨ, "ਇਹ ਇੱਕ ਟ੍ਰਾਂਸ ਮੈਨ ਸੀ"।

ਡੇਲੀ ਮੇਲ ਵਰਗੇ ਹੋਰ ਪ੍ਰਕਾਸ਼ਨਾਂ ਨੇ ਵੀ ਇਸ ਘਟਨਾ ਬਾਰੇ ਦੱਸਿਆ ਕਿ ਕਾਮੇਡੀਅਨ ਕ੍ਰਿਸ ਰੌਕ ਬਾਅਦ ਵਿੱਚ ਸਟੇਜ 'ਤੇ ਆਇਆ ਅਤੇ ਉਸਨੇ ਪੁੱਛਿਆ, "ਕੀਤੇ ਇਹ ਵਿਲ ਸਮਿਥ ਤਾਂ ਨਹੀਂ ਸੀ?" ।
ਦੱਸ ਦਈਏ ਇਸ ਸਾਲ ਆਸਕਰ ਵਿੱਚ ਰੌਕ ਤੇ ਸਮਿਥ ਸੁਰਖੀਆਂ ਚ ਆ ਗਏ ਸੀ। 94ਵੇਂ ਆਸਕਰ ਐਵਾਰਡ ਸਮਾਰੋਹ ਦੇ ਦੌਰਾਨ, ਵਿਲ ਸਮਿਥ ਨੇ ਮੇਜ਼ਬਾਨ ਕ੍ਰਿਸ ਰੌਕਸ ਨੂੰ ਮੁੱਕਾ ਮਾਰ ਦਿੱਤਾ ਸੀ।
ਦੱਸ ਦਈਏ ਕ੍ਰਿਸ ਨੇ ਵਿਲ ਸਮਿਥ ਦੀ ਪਤਨੀ ਦੇ ਉੱਤੇ ਮਜ਼ਾਕ ਕੀਤਾ ਸੀ ਜੋ ਕਿ ਐਕਟਰ ਵਿਲ ਸਮਿਥ ਨੂੰ ਪਸੰਦ ਨਹੀਂ ਆਇਆ ਸੀ। ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ। ਹਾਲਾਂਕਿ ਬਾਅਦ ਵਿੱਚ ਵਿਲ ਸਮਿਥ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਮੁਆਫੀ ਵੀ ਮੰਗੀ ਸੀ । ਜਿਸ ਕਰਕੇ ਵਿਲ ਸਮਿਥ ਨੂੰ 10 ਸਾਲਾਂ ਲਈ ਆਸਕਰ ‘ਚ ਸ਼ਾਮਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।
#davechappelle attacked at #hollywoodbowl #netflixisajoke pic.twitter.com/oP04S0de90
— abazar 🦇🔊 (@abazar) May 4, 2022