53 ਸਾਲ ਦੇ ਹੋਏ ਦੇਬੀ ਮਖਸੂਪੁਰੀ, ਸਾਫ ਸੁਥਰੀ ਕਲਮ ਤੇ ਗਾਇਕੀ ਦਾ ਨਹੀਂ ਛੱਡਿਆ ਪੱਲਾ

Written by  Aaseen Khan   |  June 10th 2019 04:28 PM  |  Updated: June 10th 2019 04:31 PM

53 ਸਾਲ ਦੇ ਹੋਏ ਦੇਬੀ ਮਖਸੂਪੁਰੀ, ਸਾਫ ਸੁਥਰੀ ਕਲਮ ਤੇ ਗਾਇਕੀ ਦਾ ਨਹੀਂ ਛੱਡਿਆ ਪੱਲਾ

ਦੇਬੀ ਮਖਸੂਸਪੁਰੀ ਪੰਜਾਬੀ ਸੰਗੀਤ ਜਗਤ ਦਾ ਉਹ ਸਿਤਾਰਾ ਜਿਸ ਦੀ ਕਲਮ ਅਤੇ ਗਾਇਕੀ ਨੇ ਕਰੋੜਾਂ ਦਿਲਾਂ 'ਤੇ ਰਾਜ ਕੀਤਾ ਹੈ।ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਦੇਬੀ ਮਖਸੂਸਪੁਰੀ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੇ ਹਨ। ਦੇਬੀ ਦਾ ਜਨਮ 10 ਜੂਨ 1966 ਨੂੰ ਹੋਇਆ। ਜਲੰਧਰ ਨੇੜੇ ਫਗਵਾੜੇ ਦੇ ਰਹਿਣ ਵਾਲੇ ਦੇਬੀ ਅੱਜ ਕੱਲ੍ਹ ਪਰਿਵਾਰ ਸਮੇਤ ਕੈਨੇਡਾ 'ਚ ਰਹਿ ਰਹੇ ਹਨ। ਦੇਬੀ ਮਖਸੂਪੁਰੀ ਨੇ ਗੀਤਕਾਰ ਦੇ ਤੌਰ 'ਤੇ ਸੰਗੀਤ ਦੀ ਦੁਨੀਆਂ 'ਚ ਕਦਮ ਰੱਖਿਆ ਸੀ ਤੇ ਬਾਅਦ 'ਚ ਗਾਇਕੀ 'ਚ ਵੀ ਉਹਨਾਂ ਨੂੰ ਮਕਬੂਲੀਅਤ ਹਾਸਿਲ ਹੋਈ ਹੈ।

Debi Makhsoospuri Debi Makhsoospuri

ਦੇਬੀ ਦਾ ਅਸਲੀ ਨਾਂ ਗੁਰਦੇਵ ਸਿੰਘ ਗਿੱਲ ਹੈ। ਦੇਬੀ ਦਾ ਸਭ ਤੋਂ ਪਹਿਲਾ ਗਾਣਾ ਕੁਲਦੀਪ ਮਾਣਕ ਹੋਰਾਂ ਨੇ ਗਾਇਆ ਸੀ। ਇਸ ਗਾਣੇ ਨਾਲ ਹੀ ਦੇਬੀ ਦੀ ਪੂਰੀ ਇੰਡਸਟਰੀ ਵਿੱਚ ਪਹਿਚਾਣ ਬਣ ਗਈ ਸੀ, ਜਿਸ ਤੋਂ ਬਾਅਦ ਉਹਨਾਂ ਦੇ ਗਾਣਿਆਂ ਦੀ ਮੰਗ ਹਰ ਗਾਇਕ ਕਰਨ ਲੱਗਾ ਸੀ।ਦੇਬੀ ਦੇ ਲਿਖੇ ਗੀਤ 'ਤੇਰੇ ਦਰਸ਼ਨ ਹੋ ਗਏ ਮਹਿੰਗੇ', 'ਆਸ਼ਕਾਂ ਦੀ ਕਾਹਦੀ ਜ਼ਿੰਦਗੀ', 'ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ ਖਾ ਲਿਆ' ਹੰਸ ਰਾਜ ਹੰਸ ਦੀ ਆਵਾਜ਼ 'ਚ ਹਿੱਟ ਹੋਏ।

Debi Makhsoospuri Debi Makhsoospuri

ਦੇਬੀ ਦੇ ਲਿਖੇ ਗੀਤ ਸੁਰਿੰਦਰ ਛਿੰਦਾ, ਸਰਬਜੀਤ ਚੀਮਾ, ਗਿੱਲ ਹਰਦੀਪ, ਮਨਮੋਹਨ ਵਾਰਿਸ, ਸਿੱਪੀ ਗਿਲ, ਰਾਜ ਬਰਾੜ ਸਮੇਤ ਹੋਰ ਵੀ ਕਈ ਗਾਇਕ ਗਾ ਚੁੱਕੇ ਹਨ। ਦੇਬੀ ਹੋਰਾਂ ਨੇ ਗਾਇਕੀ ਵੱਲ ਪੈਰ 1994 'ਚ ਵਧਾਇਆ ਸੀ। ਉਹਨਾਂ ਦੀ ਪਹਿਲੀ ਕੈਸੇਟ ‘ਜਦ ਮਾਂ ਨਹੀਂ ਰਹਿੰਦੀ’ ਹੈ । ਦੇਬੀ ਦੀਆਂ ਹੁਣ ਤੱਕ 15 ਕੈਸੇਟਾਂ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਦੇਬੀ ਦੇ 6 ਲਾਈਵ ਅਖਾੜਿਆਂ ਦੀਆਂ ਕੈਸੇਟਾਂ ਆ ਚੁੱਕੀਆਂ ਹਨ ।

ਹੋਰ ਵੇਖੋ : ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਬਣੀਆਂ ਹਨ ਸੱਚੀਆਂ ਘਟਨਾਵਾਂ ਤੇ ਜੀਵਨੀਆਂ 'ਤੇ ਫ਼ਿਲਮਾਂ, ਜਾਣੋ ਉਹਨਾਂ ਕੁਝ ਫ਼ਿਲਮਾਂ ਬਾਰੇ

Debi Makhsoospuri celebrates his 53th birthday know about his music journey Debi Makhsoospuri

ਦੇਬੀ ਸ਼ੁਰੂ ਤੋਂ ਹੀ ਲੱਚਰ ਗਾਇਕੀ ਤੋਂ ਦੂਰ ਰਹੇ ਹਨ, ਇਸ ਲਈ ਉਹ ਅੱਜ ਕੱਲ੍ਹ ਦੇ ਗਾਇਕਾਂ ਦੀ ਕਤਾਰ 'ਚ ਵੀ ਸ਼ਾਮਿਲ ਨਹੀਂ ਹੁੰਦੇ। ਉਹਨਾਂ ਦੀ ਸ਼ਾਇਰੀ ਦੇ ਅੱਜ ਵੀ ਪੰਜਾਬੀ ਕਾਇਲ ਹਨ। ਦੇਬੀ ਮਖ਼ਸੂਸਪੁਰੀ ਦੇ ਬਹੁਤ ਸਾਰੇ ਅਜਿਹੇ ਗੀਤ ਹਨ ਜਿੰਨ੍ਹਾਂ ਨੂੰ ਅੱਜ ਵੀ ਉਸੇ ਤਰ੍ਹਾਂ ਸੁਣਿਆਂ ਜਾਂਦਾ ਹੈ। 'ਮਿੱਤਰਾਂ ਦੀ ਆਵਾਜ਼', 'ਦਾਣੇ', 'ਫੁਲਕਾਰੀ','ਕਿੰਨਾ ਰੋਇਆ', 'ਸੱਜਣਾ', 'ਕਿੰਨੇ ਸਾਲ', 'ਯਾਦ', 'ਜੱਗਾ', 'ਪਹਿਲੀ ਉਮਰ', 'ਯਾਰ' ਸਮੇਤ ਇਹਨਾਂ ਗੀਤਾਂ 'ਚ ਸ਼ਾਮਿਲ ਹਨ। ਦੇਬੀ ਮਖਸੂਸਪੁਰੀ ਨੂੰ ਉਹਨਾਂ ਦੇ ਜਨਮਦਿਨ 'ਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network