ਦੇਬੀ ਮਖਸੂਸਪੁਰੀ ਨੇ ਫੈਨ ਨੇ ਦੇਬੀ ਲਈ ਬਣਵਾਇਆ ਟੈਟੂ, ਕਿਹਾ ਤੁਹਾਡੇ ਪਿਆਰ ਦਾ ਕਰਜ਼ਦਾਰ ਰਹਾਂਗਾ

written by Shaminder | November 24, 2022 09:51am

ਦੇਬੀ ਮਖਸੂਸਪੁਰੀ (Debi Makhsoospuri)  ਅਜਿਹੇ ਗਾਇਕ ਹਨ ਜੋ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਇਸ ਤੋਂ ਇਲਾਵਾ ਉਹ ਆਪਣੀ ਬਿਹਤਰੀਨ ਸ਼ਾਇਰੀ ਦੇ ਲਈ ਵੀ ਮਸ਼ਹੂਰ ਹਨ ਅਤੇ ਆਪਣੇ ਲਿਖੇ ਗੀਤ ਹੀ ਜ਼ਿਆਦਾਤਰ ਗਾਉਂਦੇ ਹਨ । ਉਨ੍ਹਾਂ ਦੇ ਦੇਸ਼ ਵਿਦੇਸ਼ ‘ਚ ਲੱਖਾਂ ਫੈਨਸ ਹਨ। ਅਜਿਹੇ ਹੀ ਇੱਕ ਫੈਨ ਦੇ ਨਾਲ ਉਨ੍ਹਾਂ ਨੇ ਮੈਲਬੋਰਨ ‘ਚ ਮੁਲਾਕਾਤ ਕੀਤੀ । ਇਸ ਫੈਨ ਨੇ ਦੇਬੀ ਨੂੰ ਉਹ ਟੈਟੂ ਵੀ ਵਿਖਾਇਆ ਜੋ ਉਸ ਨੇ ਦੇਬੀ ਦੇ ਲਈ ਬਣਵਾਇਆ ਹੈ ।

Debi Makhsoospuri Image Source : Instagram

ਹੋਰ ਪੜ੍ਹੋ : ਅਦਾਕਾਰ ਵਿਕਰਮ ਗੋਖਲੇ ਦੀ ਹਾਲਤ ਨਾਜ਼ੁਕ, ਲਾਈਫ ਸੁਪੋਰਟ ਸਿਸਟਮ ‘ਤੇ ਹੈ ਅਦਾਕਾਰ, ਪਰਿਵਾਰ ਨੇ ਪ੍ਰਸ਼ੰਸਕਾਂ ਨੂੰ ਪ੍ਰਾਰਥਨਾ ਕਰਨ ਲਈ ਆਖਿਆ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦੇਬੀ ਨੇ ਲਿਖਿਆ ਕਿ ‘ਬਹੁਤ ਵਧੀਆ ਲੱਗਾ ਵੀਰ ਨੂੰ ਮਿਲ ਕੇ,ਮੈਲਬੋਰਨ ਵਿੱਚ ਰਹਿੰਦੇ ਵੀਰ ਨੇ 12 ਸਾਲ ਤੋਂ ਟੈਟੂ ਬਣਾਇਆ ਹੋਇਆ ਹੈ , ਤੁਹਾਡੇ ਪਿਆਰ ਦਾ ਹਮੇਸ਼ਾ ਕਰਜਾਈ ਰਹਾਂਗਾ’ । ਦੇਬੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ।

Debi Makhsoospuri- Image Source : Instagram

ਹੋਰ ਪੜ੍ਹੋ : ਹਸ਼ਮਤ ਸੁਲਤਾਨਾ ਦੀ ਆਵਾਜ਼ ‘ਚ ਫ਼ਿਲਮ ‘ਸਨੋਮੈਨ’ ਦਾ ਨਵਾਂ ਗੀਤ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਦੇਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

ਸੋਸ਼ਲ ਮੀਡੀਆ ‘ਤੇ ਦੇਬੀ ਅਕਸਰ ਆਪਣੇ ਦਿਲ ਦੀਆਂ ਗੱਲਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਇਸ ਦੇ ਨਾਲ ਹੀ ਆਪਣੇ ਆਉਣ ਵਾਲੇ ਗੀਤਾਂ ਅਤੇ ਸ਼ਾਇਰੀ ਦੇ ਵੀਡੀਓਜ਼ ਦੇ ਨਾਲ ਵੀ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਨਜ਼ਰ ਆਉਂਦੇ ਨੇ ।

 

View this post on Instagram

 

A post shared by Debi Makhsoospuri (@debiofficial)

You may also like