ਦੇਬੀ ਮਖਸੂਸਪੁਰੀ ਨੇ ਸਾਂਝਾ ਕੀਤਾ ਕਿਊਟ ਜਿਹੀ ਬੱਚੀ ਦਾ ਵੀਡੀਓ, ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹੋਏ ਕਿਹਾ -ਕਿ ਹਮੇਸ਼ਾ ਇਸ ਬੱਚੀ ਦੇ ਸਿਰ ‘ਤੇ ਮਿਹਰ ਦਾ ਹੱਥ ਰੱਖੀਂ

written by Lajwinder kaur | May 07, 2021

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਸਿੰਗਰ ਦੇਬੀ ਮਖਸੂਸਪੁਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਕਿਊਟ ਜਿਹੀ ਬੱਚੀ ਦਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

punjabi Singer debi makhsoospuri Image Source: facebook

ਹੋਰ ਪੜ੍ਹੋ : ਬਾਲੀਵੁੱਡ ਐਕਟਰ ਜੌਨ ਅਬਰਾਹਮ ਨੇ ਟਵੀਟ ਕਰਕੇ ਪੰਜਾਬ ਪੁਲਿਸ ਦੀ ਕੀਤੀ ਤਾਰੀਫ਼

debi makhsoospuri cute kid video Image Source: facebook

ਵੀਡੀਓ ‘ਚ ਨਜ਼ਰ ਆ ਰਹੀ ਨੰਨ੍ਹੀ ਜਿਹੀ ਬੱਚੀ ਆਪਣੀ ਮਿੱਠੀ ਜਿਹੀ ਮੁਸਕਾਨ ਦੇ ਹਰ ਇੱਕ ਦਾ ਦਿਲ ਜਿੱਤ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਦੇਬੀ ਸਾਬ ਨੇ ਲਿਖਿਆ ਹੈ- ‘ਸਾਡੇ ਘਰ ਦੇ ਫੂਡ ਮੰਤਰੀ ਰਮੇਸ਼ ਜੋਸ਼ੀ ਦੀ ਬਹੁਤ ਕਿਊਟ ਬੱਚੀ....ਵਾਹਿਗੁਰੂ ਜੀ ਆਪਣਾ ਹੱਥ ਹਮੇਸ਼ਾ ਰੱਖੀਂ ਸਿਰ ‘ਤੇ’ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ ਤੇ ਕਮੈਂਟ ਕਰਕੇ ਬੱਚੀ ਦੀ ਤਾਰੀਫ ਕਰ ਰਹੇ ਨੇ।

debi makhsoospuri image from facebook Image Source: facebook

ਜੇ ਗੱਲ ਕਰੀਏ ਦੇਬੀ ਮਖਸੂਸਪੁਰੀ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਬਾਕਮਾਲ ਗੀਤ ਦਿੱਤੇ ਨੇ। ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।

You may also like