ਦੇਬੀ ਮਖਸੂਸਪੁਰੀ ਨੇ ਵੀ ਸਾਂਝਾ ਕੀਤਾ ਆਪਣੀ ਮਿਊਜ਼ਿਕ ਐਲਬਮ ‘Tera Naam’ ਦੇ ਪਹਿਲੇ ਗੀਤ ਦਾ ਪੋਸਟਰ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | June 16, 2021

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਸਿੰਗਰ ਦੇਬੀ ਮਖਸੂਸਪੁਰੀ ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ਤੇਰਾ ਨਾਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਉਹ ਇਸ ਐਲਬਮ ‘ਚੋਂ ਆਪਣਾ ਪਹਿਲਾ ਗੀਤ ਲੈ ਕੇ ਆ ਰਹੇ ਨੇ। ਜਿਸ ਦੀ ਪਹਿਲੀ ਝਲਕ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

debi makhsoospuri punjabi singer Image Source: Instagram

ਹੋਰ ਪੜ੍ਹੋ : ਐਕਟਰੈੱਸ ਤਾਨੀਆ ਦਾ ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦਿਲਕਸ਼ ਅਦਾਵਾਂ ਬਿਖੇਰਦੀ ਆਈ ਨਜ਼ਰ, ਦੇਖੋ ਵੀਡੀਓ

: ਅਫਸਾਨਾ ਖ਼ਾਨ ਨੇ ਆਪਣੀ ਭੈਣ ਦੇ ਨਾਲ ਬਣਾਇਆ ਇਹ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

debi makhsoospuri image Image Source: Instagram

ਜੀ ਹਾਂ ਉਹ ‘ਝਾਂਜਰ’ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਨੇ, ਜਿਸ ਦਾ ਪੋਸਟਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਫਰਸਟ ਸੌਂਗ ਝਾਂਜਰ ਐਲਬਮ - Tera Naam’ । ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ।

Debi Makhsoospuri Image Source: Instagram

ਇਸ ਗੀਤ ਬੋਲ ਤੋਂ ਲੈ ਕੇ ਗਾਇਕੀ ਖੁਦ ਦੇਬੀ ਮਖਸੂਸਪੁਰੀ ਨੇ ਕੀਤੀ ਹੈ। ਬੀਟ ਮਨਿਸਟਰ ਨੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਅਤੇ Rupan Bal ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ।

Debi Makhsoospuri New Poetry Videos Aalhne Image Source: Instagram

ਜੇ ਗੱਲ ਕਰੀਏ ਦੇਬੀ ਮਖਸੂਸਪੁਰੀ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਬਾਕਮਾਲ ਗੀਤ ਦਿੱਤੇ ਨੇ। ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।

You may also like