ਪੰਜਾਬ ਦੇ ਦਰਦ ਨੂੰ ਬਿਆਨ ਕਰਨਗੇ ਗਾਇਕ ਦੇਬੀ ਮਖਸੂਸਪੁਰੀ ਆਪਣੇ ਨਵੇਂ ਗੀਤ ‘ਵੰਡ 1947’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

written by Lajwinder kaur | August 12, 2021

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਸਿੰਗਰ ਦੇਬੀ ਮਖਸੂਸਪੁਰੀ (Debi Makhsoospuri) ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਹ ਆਜ਼ਾਦੀ ਦਿਵਸ ਦੇ ਚੱਲਦੇ ਆਪਣਾ ਨਵਾਂ ਗੀਤ ‘ਵੰਡ 1947’ ਲੈ ਕੇ ਆ ਰਹੇ ਨੇ।

debi makhsoospuri punjabi singer image credit: instagram

ਹੋਰ ਪੜ੍ਹੋ :ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤੀ ਖੁਸ਼ੀ, ਇਸ ਦਿਨ ਰਿਲੀਜ਼ ਹੋਵੇਗੀ ਨਵੀਂ ਮਿਊਜ਼ਿਕ ਐਲਬਮ ‘𝐌𝐎𝐎𝐍𝐂𝐇𝐈𝐋𝐃 𝐄𝐑𝐀

ਹੋਰ ਪੜ੍ਹੋ : ਹਰਭਜਨ ਮਾਨ ਨੇ ਹਰਦੀਪ ਗਰੇਵਾਲ ਦੀ ਸ਼ਲਾਘਾ ਕਰਦੇ ਹੋਏ ਕਿਹਾ- ‘ਹਰਦੀਪ ਦੀ ਤੁਲਨਾ ਅਮੀਰ ਖ਼ਾਨ ਨਾਲ ਕੀਤੀ ਜਾ ਰਹੀ ਆ, ਪਰ ਉਹ...’

inside imge of debi with gurpeet ghuggi-min image credit: instagram

ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਸਤਿ ਸ਼੍ਰੀ ਅਕਾਲ ਦੋਸਤੋ, ਜਲਦ ਹੀ ਲੈ ਕੇ ਆ ਰਹੇ ਹਾਂ ਨਵਾਂ ਗੀਤ #ਵੰਡ 1947 , ਜਿਸ ਵਿਚ ਦੋਨੇ ਪਾਸੇ ਦੇ ਪੰਜਾਬਾਂ ਦੇ ਦੁੱਖ ਨੂੰ ਬਿਆਨ ਕੀਤਾ ਹੈ ਜੋ ਪੰਜਾਬ ਤੇ ਬੀਤਿਆ ਹੈ ਆਜ਼ਾਦੀ ਦਾ ਮੁੱਲ ਚੁਕਾਉਂਦੇ ਹੋਏ.... ਉਮੀਦ ਕਰਦੇ ਹਾਂ ਕਿ ਪਹਿਲਾਂ ਵਾਂਗ ਪਿਆਰ ਦਿਓਗੇ’ । ਇਸ ਗੀਤ ਦੇ ਪੋਸਟਰ ਉੱਤੇ ਦੇਬੀ ਮਖਸੂਸਪੁਰੀ ਦੇ ਨਾਲ ਪੰਜਾਬੀ ਐਕਟਰ ਗੁਰਪ੍ਰੀਤ ਘੁੱਗੀ ਵੀ ਨਜ਼ਰ ਆ ਰਹੇ ਨੇ। ਇਸ ਗੀਤ ਦੇ ਰਾਹੀਂ ਉਹ ਦੇਸ਼ ਦੀ ਆਜ਼ਾਦੀ ਸਮੇਂ ਹੋਈ ਵੰਡ, ਜਿਸ ‘ਚ ਪੰਜਾਬ ਨੂੰ ਸਭ ਤੋਂ ਵੱਧ ਦੁੱਖ ਹੰਢਾਉਣ ਪਿਆ ਸੀ ਦੇ ਦਰਦ ਨੂੰ ਬਿਆਨ ਕਰਨਗੇ। ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਇੱਕ ਲਹਿੰਦਾ ਪੰਜਾਬ ਤੇ ਦੂਜਾ ਚੜ੍ਹਦਾ ਪੰਜਾਬ ।

debi makhsoospuri shared his old and new photos video image credit: instagram

ਇਸ ਗੀਤ ਦੇ ਬੋਲ ਵੀ ਖੁਦ ਦੇਬੀ ਮਖਸੂਸਪੁਰੀ ਨੇ ਹੀ ਲਿਖੇ ਨੇ ਤੇ ਮਿਊਜ਼ਿਕ JOY-ATUL ਦਾ ਹੋਵੇਗਾ। ਪੂਰਾ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਜੇ ਗੱਲ ਕਰੀਏ ਦੇਬੀ ਮਖਸੂਸਪੁਰੀ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਚ ਕੰਮ ਕਰ ਰਹੇ ਨੇ। ਹਾਲ ਹੀ ‘ਚ ਉਹ ‘ਝਾਂਜਰ’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ, ਇਸ ਗੀਤ ਨੂੰ ਹਰ ਵਾਰ ਦੀ ਤਰ੍ਹਾਂ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ।

 

0 Comments
0

You may also like