ਦੇਬੀਨਾ ਬੋਨਰਜੀ ਨੇ ਆਪਣੀ ਧੀਆਂ ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਨੂੰ ਆ ਰਹੀਆਂ ਨੇ ਪਸੰਦ

written by Pushp Raj | December 05, 2022 01:26pm

Debina Bonerjee with her daughters : ਟੀਵੀ ਜਗਤ ਦੀ ਮਸ਼ਹੂਰ ਜੋੜੀ ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਹਾਲ ਹੀ ਵਿੱਚ ਦੋ ਧੀਆਂ ਦੇ ਮਾਤਾ-ਪਿਤਾ ਬਣੇ ਹਨ। ਲੰਮੇਂ ਸਮੇਂ ਤੱਕ ਬੱਚੇ ਦੇ ਇੰਤਜ਼ਾਰ ਤੋਂ ਬਾਅਦ ਇਸ ਟੀਵੀ ਕਪਲ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਹਾਲ ਹੀ ਵਿੱਚ ਦੇਬੀਨਾ ਨੇ ਆਪਣੀ ਧੀਆਂ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹੀਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source :Instagram

ਦੱਸ ਦਈਏ ਕਿ ਦੇਬੀਨਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਆਪਣਾ ਯੂਟਿਊਬ ਚੈਨਲ ਵੀ ਚਲਾਉਂਦੀ ਹੈ। ਦੇਬੀਨਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੀ ਜ਼ਿੰਦਗੀ ਨਾਲ ਜੁੜੀ ਗੱਲਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਹੈ।ਹਾਲ ਹੀ ਵਿੱਚ ਦੇਬੀਨਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਵੱਡੀ ਧੀ ਲਿਆਨਾ ਤੇ ਛੋਟੀ ਧੀ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

Image Source :Instagram

ਇਨ੍ਹਾਂ ਤਸਵੀਰਾਂ ਦੇ ਵਿੱਚ ਇੱਕ ਤਸਵੀਰ ਵਿੱਚ ਦੇਬੀਨਾ ਵੱਡੀ ਧੀ ਲਿਆਨਾ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿੱਚ ਲਿਆਨਾ ਨੇ ਪਿੰਕ ਰੰਗ ਦੀ ਡਰੈਸ ਪਾਈ ਹੋਈ ਹੈ ਤੇ ਸਿਰ 'ਤੇ ਦੁੱਪਟਾ ਲਿਆ ਹੋਇਆ ਹੈ। ਇਸ ਤਸਵੀਰ ਦੇ ਵਿੱਚ ਲਿਆਨਾ ਮਾਂ ਦੇਬੀਨਾ ਵੱਲ ਕਿਊਟ ਤੇ ਪਿਆਰ ਭਰੇ ਅੰਦਾਜ਼ ਵਿੱਚ ਵੇਖਦੀ ਹੋਈ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ਦੇ ਵਿੱਚ ਦੇਬੀਨਾ ਨੇ ਆਪਣੀ ਛੋਟੀ ਧੀ ਦੇ ਨਿੱਕੇ-ਨਿੱਕੇ ਹੱਥਾਂ ਨੂੰ ਸ਼ੇਅਰ ਕੀਤਾ ਹੈ। ਇਹ ਤਸਵੀਰਾਂ ਬੇਹੱਦ ਪਿਆਰੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਆਪਣੀ ਧੀਆਂ ਲਈ ਇੱਕ ਬੇਹੱਦ ਪਿਆਰਾ ਤੇ ਖ਼ਾਸ ਸੰਦੇਸ਼ ਵੀ ਲਿਖਿਆ ਹੈ। ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਦੇਬੀਨਾ ਨੇ ਲਿਖਿਆ, 'ਤੁਸੀਂ ਦੋਵਾਂ ਨੇ ਮੇਰਾ ਦਿਲ ਹਮੇਸ਼ਾ ਲਈ ਬਦਲ ਦਿੱਤਾ ਹੈ, ਤੇ ਮੈਨੂੰ ਹੋਰ ਬਿਹਤਰ ਬਣਾ ਦਿੱਤਾ ।'

Image Source :Instagram

ਹੋਰ ਪੜ੍ਹੋ: ਜੈਸਮੀਨ ਸੈਂਡਲਾਸ ਦਾ ਵਜ਼ੀਰ ਪਾਤਰ ਨਾਲ ਆ ਰਿਹਾ ਹੈ ਨਵਾਂ ਗੀਤ, ਗਾਇਕਾ ਨੇ ਪੋਸਟ ਪਾ ਦਿੱਤੀ ਜਾਣਕਾਰੀ

ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਫੈਨਜ਼ ਨੇ ਵੱਖ-ਵੱਖ ਕਮੈਂਟ ਕੀਤੇ ਹਨ। ਇੱਕ ਫੈਨ ਨੇ ਲਿਖਿਆ, "ਪਿਆਰ, ਪਿਆਰ ਅਤੇ ਬਹੁਤ ਸਾਰਾ ਪਿਆਰ !! ਇਸ ਸੰਸਾਰ ਵਿੱਚ ਪਿਆਰ ਵਰਗਾ ਕੁਝ ਨਹੀਂ ਹੈ, ਮੇਰੀ ਭੈਣ। ਇਕ ਹੋਰ ਫੈਨ ਨੇ ਕਮੈਂਟ ਕੀਤਾ , "ਲਿਆਨਾ ਬਹੁਤ ਪਿਆਰੀ ਲੱਗ ਰਹੀ ਹੈ, ਜੀ ਕਰ ਰਿਹਾ ਹੈ ਕਿ ਇਸ ਤਸਵੀਰ ਨੂੰ ਵੇਖਦਾ ਰਹਾਂ।" "ਦੋਵੇਂ ਬੱਚੇ ਬਹੁਤ ਪਿਆਰੇ ਹਨ। ਫੈਨਜ਼ ਦੇਬੀਨਾ ਤੇ ਗੁਰਮੀਤ ਦੀ ਧੀਆਂ ਦੀ ਇਨ੍ਹਾਂ ਪਿਆਰੀ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

 

View this post on Instagram

 

A post shared by Debina Bonnerjee (@debinabon)

You may also like