ਦੇਬੀਨਾ ਬੈਨਰਜੀ ਨੇ ਦੂਸਰੀ ਬੇਟੀ ਦੇ ਜਨਮ ਦਾ ਵੀਡੀਓ ਕੀਤਾ ਸ਼ੇਅਰ, ਪਤੀ ਗੁਰਮੀਤ ਚੌਧਰੀ ਹੌਸਲਾ ਦਿੰਦੇ ਆਏ ਨਜ਼ਰ

written by Lajwinder kaur | November 20, 2022 11:17am

Debina Bonnerjee news: ਅਦਾਕਾਰਾ ਦੇਬੀਨਾ ਬੈਨਰਜੀ ਲਈ 2022 ਬਹੁਤ ਖਾਸ ਰਿਹਾ ਹੈ। ਇਸ ਸਾਲ ਉਸ ਦੇ ਘਰ ਦੋ ਪਰੀਆਂ ਆਈਆਂ ਹਨ। ਵਿਆਹ ਦੇ ਕਈ ਸਾਲਾਂ ਬਾਅਦ ਦੇਬੀਨਾ ਅਤੇ ਗੁਰਮੀਤ ਦਾ ਮਾਤਾ-ਪਿਤਾ ਬਣਨ ਦਾ ਸੁਫ਼ਨਾ ਪੂਰਾ ਹੋਇਆ। ਦੇਬੀਨਾ ਨੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਆਪਣੀ ਡਿਲੀਵਰੀ ਦਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ: ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਲਈ ਪਾਈ ਭਾਵੁਕ ਪੋਸਟ, ਕਿਹਾ-‘ਕੋਈ ਖ਼ਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ...’

image source: instagram

ਦਰਅਸਲ IVF ਰਾਹੀਂ ਅਭਿਨੇਤਰੀ ਦੀ ਗਰਭ ਅਵਸਥਾ ਸਫਲ ਰਹੀ ਸੀ। ਦੇਬੀਨਾ ਨੇ ਅਪ੍ਰੈਲ ਮਹੀਨੇ 'ਚ ਮਾਂ ਬਣਨ ਦੇ ਚਾਰ ਮਹੀਨੇ ਬਾਅਦ ਹੀ ਆਪਣੀ ਦੂਜੀ ਗਰਭਅਵਸਥਾ ਦਾ ਐਲਾਨ ਕੀਤਾ ਸੀ। ਹੁਣ ਆਪਣੀ ਦੂਜੀ ਡਿਲੀਵਰੀ ਤੋਂ ਬਾਅਦ, ਅਦਾਕਾਰਾ ਨੇ ਆਪਣੇ ਯੂਟਿਊਬ ਚੈਨਲ 'ਤੇ ਦੋ ਵੀਡੀਓ ਸ਼ੇਅਰ ਕੀਤੇ ਹਨ।

inside image of debina c section image source: instagram

ਇਸ ਦੂਜੀ ਵੀਡੀਓ ਵਿੱਚ ਦੇਖ ਸਕਦੇ ਹੋ ਡਿਲੀਵਰੀ ਦੌਰਾਨ ਦੇਬੀਨਾ ਨੂੰ ਡਾਕਟਰਾਂ ਨੇ ਘੇਰਿਆ ਹੋਇਆ ਹੈ। ਗੁਰਮੀਤ ਬਾਹਰ ਬੇਸਬਰੀ ਨਾਲ ਉਡੀਕ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁਝ ਸਮੇਂ ਬਾਅਦ ਗੁਰਮੀਤ ਆਪਣੀ ਪਤਨੀ ਨੂੰ ਹੌਸਲਾ ਦੇਣ ਲਈ ਉਸ ਦੇ ਕੋਲ ਆਉਂਦਾ ਦਿਖਾਈ ਦਿੱਤਾ। ਆਖਿਰਕਾਰ ਦੇਬੀਨਾ ਬੱਚੇ ਨੂੰ ਜਨਮ ਦੇਣ ਵਿੱਚ ਸਫਲ ਹੋ ਜਾਂਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਡਾਕਟਰਾਂ ਨੇ ਜੋੜੇ ਨੂੰ ਵਧਾਈ ਦਿੱਤੀ। ਦੱਸ ਦੇਈਏ ਕਿ 7 ਮਹੀਨਿਆਂ ਦੇ ਅੰਦਰ ਇਸ ਬੱਚੇ ਨੇ ਜਨਮ ਲਿਆ ਸੀ।

Debina Bonnerjee gives birth to second daughter-min image source: instagram

ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੇਬੀਨਾ ਦੇ ਪੋਸਟ ਡਿਲੀਵਰੀ ਲੁੱਕ ਨੂੰ ਦੇਖ ਕੇ ਕਈ ਲੋਕ ਹੈਰਾਨ ਰਹਿ ਗਏ ਅਤੇ ਅਦਾਕਾਰਾ ਦੀ ਹਿੰਮਤ ਦੀ ਤਾਰੀਫ ਕਰਨ ਲੱਗੇ। ਪਹਿਲੀ ਗਰਭ-ਅਵਸਥਾ ਦੇ 7 ਮਹੀਨਿਆਂ ਬਾਅਦ ਸੀ ਸੈਕਸ਼ਨ ਕਰਵਾਉਣਾ ਕੋਈ ਛੋਟੀ ਗੱਲ ਨਹੀਂ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ  ਨੇ ਵੀ ਵੀਡੀਓ ਨੂੰ ਪਸੰਦ ਕੀਤਾ ਹੈ। ਇਹ ਵੀਡੀਓ ਯੂਟਿਊਬ ਉੱਤੇ ਟਰੈਂਡ ਕਰ ਰਹੀ ਹੈ।

You may also like