ਦੇਬੀਨਾ ਬੈਨਰਜੀ ਦੀ ਗੋਦ ਭਰਾਈ ਦੀਆਂ ਤਸਵੀਰਾਂ ਹੋਈਆਂ ਵਾਇਰਲ, ਬੇਹੱਦ ਖੂਬਸੂਰਤ ਨਜ਼ਰ ਆਈ ਦੇਬੀਨਾ

written by Shaminder | March 25, 2022

ਦੇਬੀਨਾ ਬੈਨਰਜੀ (Debina Bonnerjee) ਅਤੇ ਗੁਰਮੀਤ ਚੌਧਰੀ (Gurmeet Chaudhary)ਜੋ ਕਿ ਬਹੁਤ ਜਲਦ ਮਾਤਾ ਪਿਤਾ ਬਣਨ ਜਾ ਰਹੇ ਹਨ । ਦੇਬੀਨਾ ਦੀ ਗੋਦ ਭਰਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਦੇਬੀਨਾ ਲਾਲ ਰੰਗ ਦੀ ਡਰੈੱਸ ‘ਚ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ । ਲਾਲ ਰੰਗ ਦੀ ਡਰੈੱਸ ਦੇ ਨਾਲ ਨਾਲ ਉਸ ਨੇ ਲਾਲ ਬਿੰਦੀ ਅਤੇ ਲਿਪਸਟਿਕ ਵੀ ਲਗਾਈ ਹੋਈ ਸੀ । ਦੇਬੀਨਾ ਇਸ ਮੌਕੇ ਪੂਰੇ ਟ੍ਰੈਡੀਸ਼ਨਲ ਲੁੱਕ ‘ਚ ਨਜ਼ਰ ਆਈ ਅਤੇ ਇਸ ਦੇ ਨਾਲ ਉਸ ਨੇ ਸੋਨੇ ਦੇ ਗਹਿਣੇ ਵੀ ਪਾਏ ਹੋਏ ਸਨ ।

Debina Bonerjee ,,, image From instagram

ਹੋਰ ਪੜ੍ਹੋ : ਦੋ ਪ੍ਰੇਮੀਆਂ ਦੇ ਵਿਛੋੜੇ ਨੂੰ ਬਿਆਨ ਕਰਦਾ ਹੈ ‘ਲੇਖ’ ਫ਼ਿਲਮ ਦਾ ਨਵਾਂ ਗੀਤ ‘ਮੇਰਾ ਯਾਰ’

ਏਨੀਂ ਦਿਨੀਂ ਦੇਬੀਨਾ ਬੈਨਰਜੀ ਆਪਣੀ ਪ੍ਰੈਗਨੇਂਸੀ ਦਾ ਅਨੰਦ ਮਾਣ ਰਹੀ ਹੈ । ਜਿਸ ਦੀਆਂ ਕਈ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇੱਕ ਤਸਵੀਰ ‘ਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।ਦੇਬੀਨਾ ਦੇ ਮਾਪਿਆਂ ਵੱਲੋਂ ਉਸ ਦੇ ਲਈ ਬੰਗਾਲੀ ਰਸਮ ਰਿਵਾਜ਼ ਦੇ ਨਾਲ ਗੋਦ ਭਰਾਈ ਦੀ ਰਸਮ ਕਰਵਾਈ ।

Debina bonerjee

ਕੁਝ ਦਿਨ ਪਹਿਲਾਂ ਹੀ ਦੇਬੀਨਾ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਫਰਵਰੀ ਮਹੀਨੇ ‘ਚ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਖੁਸ਼ਖ਼ਬਰੀ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਸੀ । ਇਸ ਦੇ ਨਾਲ ਹੀ ਦੋਵਾਂ ਨੇ ਲਿਖਿਆ ਸੀ ਕਿ ‘ਤਿੰਨ ਬਣਨ ਜਾ ਰਹੇ ਹਾਂ। ਚੌਧਰੀ ਜੂਨੀਅਰ ਜਲਦ ਆ ਰਿਹਾ ਹੈ । ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ’।ਦੋਵਾਂ ਦੇ ਪ੍ਰਸ਼ੰਸਕਾਂ ਨੂੰ ਦੇਬੀਨਾ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ । ਪ੍ਰਸ਼ੰਸਕਾਂ ਵੱਲੋਂ ਦੋਵਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ।

 

View this post on Instagram

 

A post shared by Debina Bonnerjee (@debinabon)

You may also like