ਮਦਰਸ ਡੇਅ ਮੌਕੇ ਪੀਟੀਸੀ ਰਿਕਾਰਡਸ 'ਤੇ ਦੀਪ ਗਗਨ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ ਗੀਤ ਮਾਂਵਾ

Written by  Pushp Raj   |  May 07th 2022 07:31 PM  |  Updated: May 07th 2022 07:32 PM

ਮਦਰਸ ਡੇਅ ਮੌਕੇ ਪੀਟੀਸੀ ਰਿਕਾਰਡਸ 'ਤੇ ਦੀਪ ਗਗਨ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ ਗੀਤ ਮਾਂਵਾ

ਇਸ ਵਾਰ 8 ਮਈ ਨੂੰ ਮਦਰਸ ਡੇਅ ਮਨਾਇਆ ਜਾ ਰਿਹਾ ਹੈ। ਪੀਟੀਸੀ ਰਿਕਾਰਡਸ ਵੱਲੋਂ ਗਾਇਕ ਦੀਪ ਗਗਨ ਦੀ ਆਵਾਜ਼ 'ਚ ਖ਼ਾਸ ਗੀਤ ਮਾਵਾਂ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਮਾਂ ਦੇ ਪਿਆਰ ਪ੍ਰਤੀ ਸਮਰਪਿਤ ਹੈ।

ਇਸ ਗੀਤ ਨੂੰ ਦੀਪ ਗਗਨ ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ। ਇਸ ਦੇ ਬੋਲ ਸੁਖ ਖੋਸਾ ਨੇ ਲਿਖੇ ਹਨ। ਇਸ ਗੀਤ ਨੂੰ ਸੰਨੀ ਸੈਵਨ ਨੇ ਸੰਗੀਤ ਦਿੱਤਾ ਹੈ। ਇਸ ਦੀ ਵੀਡੀਓ ਦਾ ਡਾਇਰੈਕਸ਼ਨ ਸੰਗਮ ਸਟੂਡੀਓ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਪੋਸਟਰ ਬਲਜੀਤ ਨੇ ਕੰਮ ਕੀਤਾ ਹੈ।

ਦਰਸ਼ਕ ਇਸ ਗੀਤ ਨੂੰ ਪੀਟੀਸੀ ਨੈਟਵਰਕ ਦੇ ਹੋਰਨਾਂ ਚੈਨਲਾਂ ਉੱਤੇ ਵੀ ਸੁਣ ਸਕਦੇ ਹਨ। ਦਰਸ਼ਕ ਇਸ ਗੀਤ ਨੂੰ ਪੀਟੀਸੀ ਨੈਟਵਰਕ ਦੇ ਆਫੀਸ਼ੀਅਲ ਯੂਟਿਊਬ ਚੈਨਲ, ਪੀਟੀਸੀ ਚੱਕ ਦੇ, ਪੀਟੀਸੀ ਪੰਜਾਬੀ ਉੱਤੇ ਵੀ ਸੁਣ ਸਕਦੇ ਹਨ।

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਪੀਟੀਸੀ ਰਿਕਾਰਡਜ਼ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।

ਹੋਰ ਪੜ੍ਹੋ: ਬ੍ਰਹਮ ਕੁਮਾਰੀ ਸਮਾਗਮ 'ਚ ਹੋਈਆ ਸ਼ਹਿਨਾਜ਼ ਗਿੱਲ ਦਾ ਸਨਮਾਨ, ਸਿਡਨਾਜ਼ੀਅਨਸ ਨੇ ਕੀਤੀ ਸ਼ਹਿਨਾਜ ਦੀ ਤਰੀਫ

ਪੀਟੀਸੀ ਪੰਜਾਬੀ ‘ਤੇ ਜਿੱਥੇ ਸਰੋਤਿਆਂ ਦੇ ਮਨੋਰੰਜਨ ਦੇ ਲਈ ਵੱਖ ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ, ਉੱਥੇ ਹੀ ਦਰਸ਼ਕਾਂ ਦੇ ਹਰ ਵਰਗ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਸ਼ੋਅਜ਼ ਵੀ ਸ਼ੁਰੂ ਕੀਤੇ ਗਏ ਹਨ। ਹਾਲ ਹੀ ‘ਚ ਪੀਟੀਸੀ ਪੰਜਾਬੀ ‘ਤੇ ‘ਚੌਸਰ ਦਿ ਪਾਵਰ ਗੇਮਸ’ ਵੈੱਬ ਸੀਰੀਜ਼ ਵੀ ਸ਼ੁਰੂ ਕੀਤੀ ਗਈ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network