ਪੰਜਾਬੀ ਇੰਡਸਟਰੀ ਦੇ ਡੈਸ਼ਿੰਗ ਅਦਾਕਾਰ ਦੀਪ ਸਿੱਧੂ ਜਿਹੜੇ ਬਹੁਤ ਜਲਦ ਆਪਣੀ ਐਕਸ਼ਨ ਲੁੱਕ ‘ਚ ਨਜ਼ਰ ਆਉਣ ਵਾਲੇ ਹਨ। ਜੀ ਹਾਂ ‘ਜੋਰਾ ਦਸ ਨੰਬਰੀਆ’ ਦਾ ਸੀਕਵਲ ਜੋਰਾ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ। ‘ਜੋਰਾ’ ਦੂਜਾ ਅਧਿਆਇ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ। ਜਿਸ ‘ਚ ਦੀਪ ਸਿੱਧੂ ਦੀ ਰਫ ਲੁੱਕ ਦੇਖਣ ਨੂੰ ਮਿਲ ਰਹੀ ਹੈ।
ਹੋਰ ਵੇਖੋ:ਰੇਸ਼ਮ ਅਨਮੋਲ ‘ਗੋਲਡਨ ਡਾਂਗ’ ਗਾਣੇ ਨਾਲ ਪਾਉਣ ਆ ਰਹੇ ਨੇ ਧੱਕ, ਪੋਸਟਰ ਆਇਆ ਸਾਹਮਣੇ, ਬੋਹੇਮੀਆ ਦੇਣਗੇ ਸਾਥ
ਜੇ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਜਿੱਥੇ ਗਾਇਕਾਂ ਤੋਂ ਅਦਾਕਾਰ ਬਣੇ ਕਲਾਕਾਰਾਂ ਦਾ ਬੋਲ ਬਾਲਾ ਹੈ। ਪਰ ਦੀਪ ਸਿੱਧੂ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਫ਼ਿਲਮੀ ਜਗਤ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਦੀਪ ਸਿੱਧੂ ਦੀ ਫ਼ਿਲਮ ਜੋਰਾ ਦਾ ਪੋਸਟਰ ਸੋਸ਼ਲ ਮੀਡੀਆ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੀਪ ਸਿੱਧੂ ਨੇ ਇੰਸਟਾਗ੍ਰਾਮ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘We start filming from 29th of April…team “JORA” let’s rock it…’
ਜੋਰਾ ਫ਼ਿਲਮ ਦਾ ਸ਼ੂਟ ਬਹੁਤ ਜਲਦ 29 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਫ਼ਿਲਮ ਨੂੰ ਅਮਰਦੀਪ ਸਿੰਘ ਗਿੱਲ ਵੱਲੋਂ ਬਣਾਇਆ ਜਾ ਰਿਹਾ ਹੈ। ਫ਼ਿਲਮ ਬਠਿੰਡੇ ਵਾਲੇ ਭਾਈ ਦੀ ਜੋਰਾ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ। ਦੀਪ ਸਿੱਧੂ ਦੀ ਫ਼ਿਲਮ ਜੋਰਾ ਇਸੇ ਸਾਲ 22 ਨਵੰਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।