
ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu ) ਦਾ ਅੱਜ ਜਨਮ ਦਿਨ (Birthday) ਹੈ । ਪਰ ਅੱਜ ਉਹ ਸਾਡੇ ‘ਚ ਮੌਜੂਦ ਨਹੀਂ ਹਨ । ਦੀਪ ਸਿੱਧੂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਯਾਦ ਕਰ ਰਹੇ ਨੇ। ਸੋਸ਼ਲ ਮੀਡੀਆ ਤੇ ਦੀਪ ਸਿੱਧੂ ਦੇ ਜਨਮ ਦਿਨ ਦੀਆਂ ਪੋਸਟਾਂ ਲਗਾਤਾਰ ਸ਼ੇਅਰ ਕੀਤੀਆਂ ਜਾ ਰਹੀਆਂ ਨੇ ।ਇਸ ਸਭ ਦੇ ਚਲਦੇ ਦੀਪ ਸਿੱਧੂ ਦੀ ਗਰਲ ਫਰੈਂਡ ਰੀਨਾ ਰਾਏ ਨੇ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।ਆਪਣੇ ਇੰਸਟਾਗ੍ਰਾਮ ਤੇ ਦੀਪ ਸਿੱਧੂ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਅਤੇ ਲਿਖਿਆ ‘ਆਪਾ ਤੁਹਾਡਾ ਜਨਮ ਦਿਨ ਗੋਆ ਵਿੱਚ ਇੱਕਠੇ ਮਨਾਉਣਾ ਸੀ, ਰੇਤ ਵਿੱਚ ਪੈਰ ਰੱਖ ਕੇ ਆਪਣੀ ਹੀ ਦੁਨੀਆ ਵਿੱਚ ਗਵਾਚ ਜਾਣਾ ਸੀ ।

ਹੋਰ ਪੜ੍ਹੋ : ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਨੇ ਸਾਂਝੀ ਕੀਤੀ ਤਸਵੀਰ, ਕਿਹਾ ‘ਮੇਰੇ ਰੂਹ ਦੇ ਸਾਥੀ ਮੈਂ ਤੁਹਾਨੂੰ ਬਹੁਤ ਮਿਸ ਕਰ ਰਹੀ ਹਾਂ’
ਮੈਨੂੰ ਪਤਾ ਹੈ ਕਿ ਤੁਸੀ ਮੇਰੀ ਭੈਣ ਤੇ ਮਾਂ ਨੂੰ ਮਿਲ ਕੇ ਕਿੰਨੇ ਖੁਸ਼ ਹੁੰਦੇ ।ਆਪਾਂ ਉਹਨਾਂ ਨੂੰ ਮੁੰਬਈ ਤੇ ਪੰਜਾਬ ਦਿਖਾਉਣ ਦੀ ਯੋਜਨਾ ਬਣਾਈ । ਅੱਜ ਪੂਰੀ ਦੁਨੀਆ ਤੁਹਾਨੂੰ ਯਾਦ ਕਰਦੀ ਹੈ ।ਤੁਸੀ ਸਾਡੇ ਸਾਰਿਆਂ ਦੇ ਦਿਲਾਂ ‘ਤੇ ਛਾਪ ਛੱਡੀ ਹੈ । ਮੈਂ ਤੁਹਾਡੀ ਰੂਹ ਨੂੰ ਆਪਣੀਆਂ ਬਾਹਾਂ ਵਿੱਚ ਭਰ ਕੇ ਤੁਹਾਡੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਗਏ ।
ਮੈਂ ਤੁਹਾਡੀਆਂ ਯਾਦਾਂ ਦੇ ਸਹਾਰੇ ਸਾਰੀ ਜ਼ਿੰਦਗੀ ਗੁਜ਼ਾਰ ਦੇਵਾਂਗੀ । ਮੈਨੂੰ ਹੌਸਲਾ ਦਿਓ ਮੇਰੀ ਜਾਨ । ਸਰੀਰਕ ਤੌਰ ਤੇ ਤੁਸੀ ਮੇਰੇ ਨਾਲ ਨਹੀਂ ਪਰ ਆਤਮਿਕ ਤੌਰ ਦੇ ਆਪਾਂ ਹਮੇਸ਼ਾ ਇੱਕਠੇ ਰਹਾਂਗੇ । ਮਾਈ ਬਰਥਡੇ ਬੁਆਏ ਆਈ ਲਵ ਯੂ ਦੀਪ ਸਿੱਧੂ।ਦੱਸ ਦਈਏ ਕਿ ਦੀਪ ਸਿੱਧੂ ਇਸੇ ਸਾਲ ੧੪ ਫਰਵਰੀ ਨੂੰ ਇੱਕ ਸੜਕ ਹਾਦਸੇ ਦੇ ਦੌਰਾਨ ਮਾਰਿਆ ਗਿਆ ਸੀ । ਇਸ ਹਾਦਸੇ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਪਰ ਉਸ ਦੀ ਦੋਸਤ ਰੀਨਾ ਰਾਏ ਇਸ ਹਾਦਸੇ ‘ਚ ਵਾਲ-ਵਾਲ ਬਚ ਗਈ ਸੀ ।
View this post on Instagram