ਦੀਪਕ ਢਿੱਲੋਂ ਨੇ ਆਪਣੀ ਭੈਣ ਦੇ ਜਨਮ ਦਿਨ ਦੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | October 12, 2021 12:52pm

ਦੀਪਕ ਢਿੱਲੋਂ  (Deepak Dhillon ) ਦੀ ਭੈਣ ਦਾ ਅੱਜ ਜਨਮ ਦਿਨ ਹੈ । ਉਸ ਨੇ ਆਪਣੀ ਭੈਣ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੀਪਕ ਢਿੱਲੋਂ ਆਪਣੀ ਭੈਣ ਜੁਗਨੀ ਢਿੱਲੋਂ ਦਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦੀਪਕ ਢਿੱਲੋਂ ਨੇ ਲਿਖਿਆ ਕਿ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੀ ਪਿਆਰੀ ਭੈਣ ਜੁਗਨੀ ਢਿੱਲੋਂ, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ, ਤਰੱਕੀ ਦੇਣ’।

Deepak dhillon, -min Image From Instagram

ਹੋਰ ਪੜ੍ਹੋ : ਦੱਸੋ ਇਹਨਾਂ ਦੋ ਤਸਵੀਰਾਂ ਵਿੱਚੋਂ ਕਿਸ ਤਸਵੀਰ ਵਿੱਚ ਹੈ ਬਾਲੀਵੁੱਡ ਅਦਾਕਾਰ ਵਿੱਕੀ ਕੋਸ਼ਲ

ਦੀਪਕ ਢਿੱਲੋਂ ਨੇ ਆਪਣੀ ਭੈਣ ਨੂੰ ਜਨਮ ਦਿਨ ‘ਤੇ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਵੀ ਕਈ ਤਸਵੀਰਾਂ ਜੁਗਨੀ ਢਿੱਲੋਂ ਦੇ ਨਾਲ ਸਾਂਝੀਆਂ ਕੀਤੀਆਂ ਹਨ ।

Deepak,, -min Image From Instagram

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦੇ ਪ੍ਰਸ਼ੰਸਕ ਵਧਾਈ ਦੇ ਰਹੇ ਹਨ । ਦੀਪਕ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਪਿੱਛੇ ਜਿਹੇ ਉਨ੍ਹਾਂ ਦਾ ਗੀਤ ਆਇਆ ਸੀ ‘ਟਲ ਜਾ’ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਉਹ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ ।

You may also like