ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇਹਰਾਦੂਨ ‘ਚ ਬਿਤਾ ਰਹੇ ਸਮਾਂ, ਵੀਡੀਓ ਹੋ ਰਿਹਾ ਵਾਇਰਲ

written by Shaminder | November 15, 2021 05:15pm

ਦੀਪਿਕਾ ਪਾਦੂਕੋਣ ( deepika padukone) ਅਤੇ ਰਣਵੀਰ ਸਿੰਘ (Ranveer Singh ) ਆਪਣੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਦੇਹਰਾਦੂਨ ( Dehradun)ਪਹੁੰਚੇ ।ਜਿੱਥੇ ਦੋਵੇਂ ਆਪਣੀ ਵੈਡਿੰਗ ਐਨੀਵਰਸਰੀ ਦੇਹਰਾਦੂਨ ‘ਚ ਮਨਾ ਰਹੇ ਹਨ । ਦੋਵਾਂ ਨੂੰ ਦੇਹਰਾਦੂਨ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ । ਦੋਵਾਂ ਨੇ ਇਟਲੀ ‘ਚ 2018 ‘ਚ ਵਿਆਹ ਕਰਵਾਇਆ ਸੀ । ਇਹ ਜੋੜਾ ਆਪਣੇ ਵਿਆਹ ਦੀ ਤੀਜੀ ਸਾਲਗਿਰ੍ਹਾ ਮਨਾ ਰਿਹਾ ਹੈ । ਇਸ ਜੋੜੀ ਨੇ ਆਪਣੇ ਵਿਆਹ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਦੇ ਜ਼ਰੀਏ ਹੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ ।

Deepika padukone,-min Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਸੁਖਵੰਤ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

ਇਸ ਤੋਂ ਬਾਅਦ ਭਾਰਤ ‘ਚ ਆ ਕੇ ਫ਼ਿਲਮੀ ਸਿਤਾਰਿਆਂ ਅਤੇ ਦੋਸਤਾਂ ਦੇ ਲਈ ਖ਼ਾਸ ਕਾਕਟੇਲ ਪਾਰਟੀ ਦਾ ਵੀ ਇੰਤਜ਼ਾਮ ਕੀਤਾ ਸੀ । ਜੋੜੀ ਨੇ ਇੱਕਠਿਆਂ ਬਾਜੀਰਾਵ ਮਸਤਾਨੀ, ਰਾਮ ਲੀਲਾ, ਪਦਮਾਵਤੀ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਇਹ ਜੋੜੀ ਫ਼ਿਲਮ 83 ‘ਚ ਨਜ਼ਰ ਆਏਗੀ । ਇਸ ਫ਼ਿਲਮ ‘ਚ ਰਣਵੀਰ ਸਿੰਘ ਕਪਿਲ ਦੇਵ ਦੇ ਕਿਰਦਾਰ ‘ਚ ਨਜ਼ਰ ਆਉਣਗੇ ।

Deepika Padukone Image From Instagram

ਜਦੋਂਕਿ ਦੀਪਿਕਾ ਉਨ੍ਹਾਂ ਦੀ ਪਤਨੀ ਦੇ ਰੋਲ ‘ਚ ਦਿਖਾਈ ਦੇਵੇਗੀ । ਫ਼ਿਲਮ ਬਾਜੀਰਾਵ ਮਸਤਾਨੀ ਦੇ ਸੈੱਟ ‘ਤੇ ਹੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਇਸ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਰਣਬੀਰ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਪਰ ਦੋਵਾਂ ਦੀ ਦੋਸਤੀ ਬਹੁਤ ਗੂੜ੍ਹੀ ਸੀ, ਪਰ ਇਹ ਦੋਸਤੀ ਜ਼ਿਆਦਾ ਸਾਲ ਤੱਕ ਨਹੀਂ ਸੀ ਚੱਲ ਪਾਈ । ਜਿਸ ਤੋਂ ਬਾਅਦ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਸਨ । ਜਿਸ ਤੋਂ ਬਾਅਦ ਦੀਪਿਕਾ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾ ਲਿਆ । ਦੋਵੇਂ ਹੈਪਿਲੀ ਮੈਰਿਡ ਨੇ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਅਨੰਦ ਮਾਣ ਰਹੇ ਹਨ ।ਬੀਤੇ ਦਿਨੀਂ ਰਣਵੀਰ ਸਿੰਘ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਦੀਪਿਕਾ ਪਾਦੂਕੋਣ ਦੇ ਵਰਗੀ ਬੱਚੀ ਭਵਿੱਖ ‘ਚ ਚਾਹੁੰਦੇ ਹਨ ।

 

View this post on Instagram

 

A post shared by Viral Bhayani (@viralbhayani)

You may also like