ਦੀਪਿਕਾ ਪਾਦੁਕੋਣ ਦੀ ਕਲਾਸੀ ਸਾੜ੍ਹੀ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਕਿਹਾ- ‘ਇਹ ਹੋਈ ਨਾ ਗੱਲ’

written by Lajwinder kaur | May 29, 2022

ਕਾਨਸ ਫਿਲਮ ਫੈਸਟੀਵਲ 'ਚ ਦੀਪਿਕਾ ਪਾਦੁਕੋਣ ਦਾ ਹਰ ਲੁੱਕ ਦੇਖਣ ਨੂੰ ਮਿਲਿਆ। ਦੀਪਿਕਾ ਕਾਨਸ ਫਿਲਮ ਫੈਸਟੀਵਲ ਵਿੱਚ ਜਿਊਰੀ ਦੇ ਰੂਪ ਵਿੱਚ ਸ਼ਾਮਲ ਹੋਈ ਸੀ ਅਤੇ ਉਸਨੇ ਆਪਣੇ ਹਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਸਾੜ੍ਹੀ ਹੋਵੇ ਜਾਂ ਗਾਊਨ, ਦੀਪਿਕਾ ਹਰ ਲੁੱਕ 'ਚ ਖੂਬਸੂਰਤ ਲੱਗ ਰਹੀ ਸੀ। ਅਜਿਹੇ 'ਚ ਇਸ ਸਮੇਂ ਦੀਪਿਕਾ ਦੀਆਂ ਕੁਝ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਨ੍ਹਾਂ ਦਾ ਆਲ ਵਾਈਟ ਅਵਤਾਰ ਦੇਖਣ ਨੂੰ ਮਿਲਿਆ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਦੀਪਿਕਾ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਲੁੱਕ ਨੂੰ ਕਾਨਸ ਦਾ ਸਭ ਤੋਂ ਵਧੀਆ ਲੁੱਕ ਵੀ ਕਰਾਰ ਦਿੱਤਾ ਹੈ।

ਹੋਰ ਪੜ੍ਹੋ : ਭਾਰਤੀ ਸਿੰਘ ਦੇ ਪਤੀ ਹਰਸ਼ ਲਿੰਬਾਚੀਆ ਨੇ ਕਿਹਾ- ‘ਮੈਂ ਚਾਹੁੰਦਾ ਹਾਂ ਤਲਾਕ’, ਜਾਣੋ ਪੂਰਾ ਮਾਮਲਾ

Deepika

ਖੁਦ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਸ਼ਾਨਦਾਰ ਆਉਟਫਿੱਟ ਚ ਆਪਣੀ ਕਮਾਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਕਈ ਵੱਖ-ਵੱਖ ਪੇਜ਼ਾਂ ਨੇ ਵੀ ਦੀਪਿਕਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਤਾਰੀਫ ਕੀਤੀ ਹੈ। ਦੀਪਿਕਾ ਕਲਾਸੀ ਸਾੜ੍ਹੀ ਲੁੱਕ 'ਚ ਨਜ਼ਰ ਆ ਰਹੀ ਹੈ। ਸਾੜ੍ਹੀ ਵਿੱਚ ਦੀਪਿਕਾ ਦਾ ਇਹ ਲੁੱਕ ਵੱਖਰਾ ਹੈ।

Deepika padukne

ਦੀਪਿਕਾ ਸਫੇਦ ਪਲੇਨ ਰਫਲ ਸਾੜ੍ਹੀ ਦੇ ਨਾਲ ਮੋਤੀ ਟਿਊਬ ਬਲਾਊਜ਼ ਵਿੱਚ ਨਜ਼ਰ ਆ ਰਹੀ ਹੈ। ਆਪਣੀ ਲੁੱਕ ਨੂੰ ਪੂਰਾ ਕਰਨ ਲਈ ਉਸ ਨੇ ਆਪਣੇ ਗਲੇ 'ਚ ਮੋਤੀ ਦਾ ਇੱਕ ਵੱਡਾ ਨੈਕਪੀਸ ਪਾਇਆ ਹੈ, ਜੋ ਉਸ ਦੀ ਲੁੱਕ ਨੂੰ ਰਾਇਲ ਬਣਾ ਰਿਹਾ ਹੈ। ਕੰਨਾਂ ‘ਚ ਗੋਲ ਵੱਡੀਆਂ ਵਾਲੀਆਂ ਅਤੇ ਵਾਲਾਂ ਦਾ ਜੂੜਾ ਜੋ ਕਿ ਦੀਪਿਕਾ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ। ਦੀਪਿਕਾ ਦੇ ਇਸ ਲੁੱਕ ਦੀ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ।

Deepika padukne jury

ਸੋਸ਼ਲ ਮੀਡੀਆ ਯੂਜ਼ਰਸ ਦੇ ਕਮੈਂਟਸ ਖੂਬ ਦੇਖਣ ਨੂੰ ਮਿਲ ਰਹੇ ਹਨ। ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ''ਇਹ ਹੁਣ ਤੱਕ ਦਾ ਸਭ ਤੋਂ ਵਧੀਆ ਲੁੱਕ ਹੈ'', ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ''ਯੇ ਹੋਈ ਨਾ ਬਾਤ''।

ਹੋਰ ਪੜ੍ਹੋ : ਨਰਗਿਸ ਫਾਖਰੀ ਨੂੰ ਸਾਈਕਲ ਚਲਾਉਂਦੇ ਹੋਏ ਵੀਡੀਓ ਬਣਾਉਣੀ ਪਈ ਭਾਰੀ, ਸਾਈਕਲ ਤੋਂ ਡਿੱਗੀ ਧੜੰਮ ਕਰਕੇ, ਦੇਖੋ ਵੀਡੀਓ

 

 

View this post on Instagram

 

A post shared by Deepika Padukone (@deepikapadukone)

You may also like