
ਬਾਲੀਵੁੱਡ ਅਦਾਕਾਰ ਦੀਪਿਕਾ ਪਾਦੁਕੋਣ ਕਾਨਸ ਫਿਲਮ ਫੈਸਟੀਵਲ 'ਚ ਧਮਾਲ ਮਚਾਉਣ ਤੋਂ ਬਾਅਦ ਫਰਾਂਸ ਤੋਂ ਵਾਪਿਸ ਆ ਚੁੱਕੀ ਹੈ। ਦੀਪਿਕਾ ਪਾਦੁਕੋਣ ਇਸ ਸਾਲ ਕਾਨਸ ਫਿਲਮ ਫੈਸਟੀਵਲ ਵਿੱਚ ਜਿਊਰੀ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਈ ਸੀ ਅਤੇ ਬਾਕੀ ਜਿਊਰੀ ਮੈਂਬਰਾਂ ਦੇ ਨਾਲ ਦੁਨੀਆ ਭਰ ਦੀਆਂ ਫਿਲਮਾਂ ਵਿੱਚੋਂ ਬਿਹਤਰੀਨ ਫਿਲਮਾਂ ਦੀ ਚੋਣ ਕਰਨ ਲਈ ਕੰਮ ਕੀਤਾ। ਉਨ੍ਹਾਂ ਨੇ ਵਾਪਸੀ ਤੋਂ ਪਹਿਲਾਂ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਦੱਸ ਰਹੀ ਹੈ ਕਿ ਵਾਪਸੀ ਤੋਂ ਪਹਿਲਾਂ ਉਹ ਕਿਵੇਂ ਦਾ ਮਹਿਸੂਸ ਕਰ ਰਹੀ ਹੈ। ਇਸ ਵੀਡੀਓ ਚ ਉਹ ਰੋਂਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : Laal Singh Chaddha Trailer Reaction: ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਆਮਿਰ ਖ਼ਾਨ-ਕਰੀਨਾ ਕਪੂਰ ਦੀ ਫਿਲਮ ਦਾ ਟ੍ਰੇਲਰ

ਅਦਾਕਾਰਾ ਦੀਪਿਕਾ ਪਾਦੁਕੋਣ ਇਸ ਵੀਡੀਓ ਦੀ ਸ਼ੁਰੂਆਤ 'ਚ ਕਹਿੰਦੀ ਹੈ ਕਿ ਹੁਣ ਅਸੀਂ ਇਸ ਜਗ੍ਹਾ ਨੂੰ ਛੱਡ ਰਹੇ ਹਾਂ, ਹਰ ਕੋਈ ਬਹੁਤ ਅਪਸੈਟ ਹੈ। ਇਸ ਵੀਡੀਓ 'ਚ ਦੀਪਿਕਾ ਪਾਦੁਕੋਣ ਅਤੇ ਉਨ੍ਹਾਂ ਦੀ ਪੂਰੀ ਟੀਮ ਉਦਾਸ ਨਜ਼ਰ ਆ ਰਹੀ ਹੈ। ਦੱਸ ਦਈਏ ਉਹ ਵੀਡੀਓ ਸਨੈਪਚੈਟ ਦੇ ਉਦਾਸ ਵਾਲੇ ਫਿਲਟਰ ਦੀ ਵਰਤੋਂ ਨਾਲ ਬਣਾਈ ਗਈ ਹੈ। ਜਿਸ ਕਰਕੇ ਸਾਰੇ ਜਣੇ ਰੋਂਦੇ ਹੋਏ ਤੇ ਉਦਾਸ ਲੁੱਕ ‘ਚ ਨਜ਼ਰ ਆ ਰਹੇ ਹਨ।
ਦੀਪਿਕਾ ਪਾਦੁਕੋਣ ਮੇਕਅੱਪ ਕਰ ਰਹੀ ਸੀ ਅਤੇ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਟੀਮ ਇਹ ਵੀਡੀਓ ਬਣਾ ਰਹੀ ਹੈ। ਵੀਡੀਓ ਵਿੱਚ ਦੀਪਿਕਾ ਪਾਦੁਕੋਣ ਅਤੇ ਹੋਰਾਂ ਨੂੰ ਫਿਲਟਰ ਦੀ ਮਦਦ ਨਾਲ ਸੋਗ ਕਰਦੇ ਅਤੇ ਰੋਂਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਵਿੱਚ ਦੀਪਿਕਾ ਪਾਦੁਕੋਣ ਉਸੇ ਪਹਿਰਾਵੇ ਵਿੱਚ ਦਿਖਾਈ ਦਿੰਦੀ ਹੈ ਜੋ ਉਸਨੇ ਕਾਨਸ ਵਿੱਚ ਪਹਿਲੇ ਡਿਨਰ ਲਈ ਪਹਿਨੀ ਸੀ।

ਵੀਡੀਓ ਦੇ ਅੰਤ 'ਚ ਦੀਪਿਕਾ ਪਾਦੁਕੋਣ ਨਜ਼ਰ ਆ ਰਹੀ ਹੈ ਅਤੇ ਇਸ ਨੂੰ ਦੇਖ ਕੇ ਉਹ ਆਪਣਾ ਹਾਸਾ ਨਹੀਂ ਰੋਕ ਪਾਉਂਦੀ। ਦੀਪਿਕਾ ਪਾਦੁਕੋਣ ਨੇ ਕਿਹਾ, 'ਮੈਂ ਕਹਿ ਰਹੀ ਸੀ ਕਿ ਇਹ ਵਿਅਕਤੀ ਦਿਲ ਟੁੱਟ ਗਿਆ ਹੈ ਅਤੇ ਫਿਰ ਮੈਂ ਸਮਝਿਆ ਕਿ ਓ ਇਹ ਫਿਲਟਰ ਹੈ। ਜਿਸ ਤੋਂ ਬਾਅਦ ਉਹ ਉੱਚੀ ਉੱਚੀ ਆਪਣੀ ਟੀਮ ਦੇ ਨਾਲ ਹਸਦੀ ਹੋਈ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਾਨਸ ਉੱਤੇ ਦੀਪਿਕਾ ਨੇ ਆਪਣੀਆਂ ਦਿਲਕਸ਼ ਅਦਾਵਾਂ ਦੇ ਨਾਲ ਵਾਹ ਵਾਹੀ ਖੱਟੀ। ਕਾਨਸ ‘ਚ ਉਹ ਕਈ ਵਾਰ ਭਾਰਤੀ ਸੱਭਿਆਚਾਰ ਨੂੰ ਪੇਸ਼ ਕਰਦੇ ਹੋਏ ਸਾੜ੍ਹੀ ਵਿੱਚ ਨਜ਼ਰ ਆਈ।
View this post on Instagram