ਇੰਗਲੈਂਡ ਦੀ ਫੌਜ ’ਚ ਸਿੱਖਾਂ ਦੀ ਚੜਦੀਕਲ੍ਹਾ, ਡਿਫੈਂਸ ਕੀਰਤਨ ਜਥਾ ਕੀਰਤਨ ਕਰਕੇ ਜਵਾਨਾਂ ਨੂੰ ਜੋੜਦਾ ਹੈ ਸਿੱਖੀ ਨਾਲ

Written by  Rupinder Kaler   |  September 07th 2020 02:41 PM  |  Updated: September 07th 2020 02:41 PM

ਇੰਗਲੈਂਡ ਦੀ ਫੌਜ ’ਚ ਸਿੱਖਾਂ ਦੀ ਚੜਦੀਕਲ੍ਹਾ, ਡਿਫੈਂਸ ਕੀਰਤਨ ਜਥਾ ਕੀਰਤਨ ਕਰਕੇ ਜਵਾਨਾਂ ਨੂੰ ਜੋੜਦਾ ਹੈ ਸਿੱਖੀ ਨਾਲ

ਸਿੱਖੀ ਤੇ ਸਿੱਖ ਧਰਮ ਦੇ ਸਿਧਾਤਾਂ ਤੇ ਚੱਲ ਕੇ ਕੋਈ ਵੀ ਜੀਵ ਆਪਣਾ ਜੀਵਨ ਸਫ਼ਲ ਕਰ ਸਕਦਾ ਹੈ । ਇਸੇ ਲਈ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜਿੱਥੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਹੈ । ਇੰਗਲੈਂਡ ਦੀ ਫ਼ੌਜ ਦਾ ਅਜਿਹਾ ਹੀ ਇੱਕ ਨਜ਼ਾਰਾ ਜੋ ਦੁਨੀਆਂ ਭਰ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਦਰਸਾਉਂਦਾ ਏ। ਯੂਨਾਇਟਡ ਕਿੰਗਡਮ ਦੀ ਫ਼ੌਜ ਵਿੱਚ ਸਿੱਖ ਰੱਖਿਆ ਕੀਰਤਨ ਜਥਾ ਹੈ, ਜਿਹੜਾ ਆਪਣੀ ਫੌਜ ਦੀ ਡਿਊਟੀ ਦੌਰਾਨ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਤਾਂ ਦਿੰਦਾ ਹੀ ਹੈ ਬਲਕਿ ਸਿੱਖੀ ਪ੍ਰਤੀ ਵੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ ।

ਇਹ ਸਿੱਖ ਰੱਖਿਆ ਜਥਾ ਅਪਣੀ ਫ਼ੌਜੀ ਡਿਊਟੀ ਦੇ ਨਾਲ-ਨਾਲ ਫ਼ੌਜੀਆਂ ਨੂੰ ਗੁਰਬਾਣੀ ਕੀਰਤਨ ਨਾਲ ਵੀ ਨਿਹਾਲ ਕਰਦਾ ਹੈ । ਡਿਫੈਂਸ ਕੀਰਤਨ ਜਥਾ ਯੂਕੇ ਦੇ ਇਨ੍ਹਾਂ ਸਿੱਖ ਫ਼ੌਜੀਆਂ ਦਾ ਕਹਿਣਾ ਹੈ ਕਿ ਸਾਡਾ ਜਥਾ ਸਿੱਖ ਨੈੱਟਵਰਕ ਦਾ ਹਿੱਸਾ ਹੈ। ਅਸੀਂ ਸਾਰੇ ਯੂਕੇ ਡਿਫੈਂਸ ਦਾ ਹਿੱਸਾ ਹਾਂ। ਕੀਰਤਨ ਸਾਡੀ ਭਾਵਨਾ ਹੈ ਜੋ ਸਿੱਖ ਧਰਮ ਦਾ ਸੰਗੀਤ ਹੈ। ਅਸੀਂ ਰੱਖਿਆ ਖੇਤਰ ਵਿਚ ਸਿੱਖਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰਦੇ ਹਾਂ, ਤੇ ਕੀਰਤਨ ਕਰਕੇ ਆਪਣੇ ਧਰਮ ਨਾਲ ਵੀ ਜੋੜਦੇ ਹਾਂ ।

ਉਹਨਾਂ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀ ਕੀਰਤਨ ਕਰਦੇ ਜਿਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਇਹ ਜਥਾ ਬਣਾਇਆ ਹੈ । ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਉਸ ਵਿਰਾਸਤ ਅਤੇ ਪ੍ਰੰਪਰਾ ਨੂੰ ਸਾਂਭਿਆ ਹੋਇਆ ਹੈ । ਦੱਸ ਦਈਏ ਕਿ ਬ੍ਰਿਟਿਸ਼ ਫ਼ੌਜ ਵਿਚ ਬਹੁਤ ਸਾਰੇ ਸਿੱਖ ਅਪਣੀਆਂ ਸੇਵਾਵਾਂ ਦੇ ਰਹੇ ਨੇ ਅਤੇ ਉਨ੍ਹਾਂ ਨੂੰ ਉਥੇ ਅਪਣੇ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network