ਦੇਸੀ ਜੱਟ ਅਤੇ ਸ਼ਹਿਰੀ ਮੁਟਿਆਰ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਬਿਆਨ ਕਰਦਾ ਹੈ ਬਾਈ ਅਮਰਜੀਤ ਅਤੇ ਸੁਦੇਸ਼ ਕੁਮਾਰੀ ਦਾ ਗੀਤ

Written by  Shaminder   |  August 17th 2020 04:01 PM  |  Updated: August 17th 2020 06:20 PM

ਦੇਸੀ ਜੱਟ ਅਤੇ ਸ਼ਹਿਰੀ ਮੁਟਿਆਰ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਬਿਆਨ ਕਰਦਾ ਹੈ ਬਾਈ ਅਮਰਜੀਤ ਅਤੇ ਸੁਦੇਸ਼ ਕੁਮਾਰੀ ਦਾ ਗੀਤ

ਬਾਈ ਅਮਰਜੀਤ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਨਵਾਂ ਗੀਤ ‘ਦੇਸੀ ਕਹਿਣ ਵਾਲੀਏ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅਰਵਿੰਦਰ ਨੇ ਲਿਖੇ ਨੇ ਅਤੇ ਫੀਚਰਿੰਗ ‘ਚ ਬਾਈ ਅਮਰਜੀਤ ਖੁਦ ਵੀ ਨਜ਼ਰ ਆ ਰਹੇ ਨੇ । ਫੀਮੇਲ ਮਾਡਲ ਦੇ ਤੌਰ ਤੇ ਸ਼੍ਰਧਾ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਮਾਡਰਨ ਕੁੜੀ ਅਤੇ ਦੇਸੀ ਜੱਟ ਦੀ ਗੱਲ ਕੀਤੀ ਗਈ ਹੈ ।

ਜਿਸ ਨੂੰ ਸ਼ਹਿਰ ਚੰਡੀਗੜ੍ਹ ਤੋਂ ਆਈ ਇੱਕ ਕੁੜੀ ਕਹਿੰਦੀ ਹੈ ਕਿ ਉਸ ਨੂੰ ਦੇਸੀ ਜਿਹੇ ਵਿਖਾਈ ਦੇਣ ਵਾਲੇ ਮੁੰਡੇ ਬਿਲਕੁਲ ਪਸੰਦ ਨਹੀਂ ਹੈ । ਇੱਕ ਦੇਸੀ ਜੱਟ ਤੇ ਸ਼ਹਿਰਨ ਮੁਟਿਆਰ ਦੀ ਖੱਟੀ ਮਿੱਠੀ ਨੋਕ ਝੋਕ ਇਸ ਗੀਤ ‘ਚ ਵੇਖਣ ਨੂੰ ਮਿਲ ਰਹੀ ਹੈ ਜੋ ਕਿ ਹਰ ਕਿਸੇ ਨੂੰ ਪਸੰਦ ਆ ਰਹੀ ਹੈ ।

https://www.instagram.com/p/CD0f62BFVEb/

ਸੁਦੇਸ਼ ਕੁਮਾਰੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਦੇ ਨਾਲ ਹੀ ਬਾਈ ਅਮਰਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ‘ਸਟੈਂਡ’ ਆਇਆ ਸੀ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਨਵੇਂ ਗੀਤ ਨੂੰ ਵੀ ਕਾਫੀ ਮਕਬੂਲੀਅਤ ਮਿਲ ਰਹੀ ਹੈ ।ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਸੁਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network