ਦੇਵ ਖਰੌੜ ਤੇ ਜਪਜੀ ਖਹਿਰਾ ਹੋਏ ਭਾਵੁਕ, ਜਦੋਂ ਪਹੁੰਚੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਸੰਸਥਾ ਦੇ ਘਰ ‘ਚ, ਦੇਖੋ ਵੀਡੀਓ

written by Lajwinder kaur | May 25, 2022

ਦੇਵ ਖਰੌੜ ਤੇ ਜਪਜੀ ਖਹਿਰਾ ਦੀ ਮੋਸਟ ਅਵੇਟਡ ਫ਼ਿਲਮ ‘ਡਾਕੂਆਂ ਦਾ ਮੁੰਡਾ 2’ ਜੋ ਕਿ 27 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ । ਜਿਸ ਕਰਕੇ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਡਾਕੂਆਂ ਦਾ ਮੁੰਡਾ-2 ਦੀ ਸਟਾਰ ਕਾਸਟ ਪੱਬਾਂ ਭਾਰ ਹੋਈ ਪਈ ਹੈ। ਜਿਸ ਦੇ ਚੱਲਦੇ ਫ਼ਿਲਮ ਦੀ ਟੀਮ ਪੰਜਾਬ ਦੇ ਵੱਖੋ-ਵੱਖ ਸ਼ਹਿਰਾਂ ‘ਚ ਪ੍ਰਮੋਸ਼ਨ ਕਰ ਰਹੀ ਹੈ। ਹਾਲ ਹੀ ‘ਚ ਫ਼ਿਲਮ ਦੀ ਟੀਮ ਲੋਕ ਭਲਾਈ ਸੰਸਥਾ ਦੇ ਘਰ ਪਹੁੰਚੀ।

ਹੋਰ ਪੜ੍ਹੋ : ‘Pehli Mulaqat’ ਗੀਤ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਗੁਰਨਾਮ ਭੁੱਲਰ ਤੇ ਦਿਲਜੀਤ ਦੀ ਲਵ ਕਮਿਸਟਰੀ

inside image of dev kharoud and japji khaira

ਅਦਾਕਾਰਾ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਭਾਵੁਕ ਵੀਡੀਓ ਸਾਂਝਾ ਕੀਤਾ ਹੈ। ਦੇਖ ਸਕਦੇ ਹੋ ਜਪਜੀ ਖਹਿਰਾ ਜੋ ਕਿ ਦੇਵ ਖਰੌੜ ਦੇ ਨਾਲ ਲੁਧਿਆਣੇ ਸ਼ਹਿਰ ‘ਚ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਨਾਮਕ ਲੋਕ ਸੇਵਾ  ਸੰਸਥਾ ਪਹੁੰਚੇ। ਉਹ ਉੱਥੇ ਰਹਿੰਦੇ ਲੋੜਵੰਦਾਂ ਲੋਕਾਂ ਦੇ ਨਾਲ ਮਿਲੇ ਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਜਪਜੀ ਖਹਿਰਾ ਜੋ ਕਿ ਵੀਡੀਓ ‘ਚ ਕੁਝ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ। ਉਨ੍ਹਾਂ ਨੇ ਬਜ਼ੁਰਗ ਬੀਬੀਆਂ ਦਾ ਹਾਲ ਚਾਲ ਪੁੱਛਿਆ, ਉਨ੍ਹਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ ਵੀ ਕਰਦੇ ਹੋਏ ਦਿਖਾਈ ਦਿੱਤੇ।

inside image of japji khaira

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਜਪਜੀ ਖਹਿਰਾ ਨੇ ਲਿਖਿਆ ਹੈ- ਸਰਬੱਤ ਦਾ ਭਲਾ। ਇਸ ਵੀਡੀਓ ਨੂੰ ਉਨ੍ਹਾਂ ਨੇ ਬੀਰ ਸਿੰਘ ਦੇ ਗੀਤ ‘ਭਲੀ ਕਰੇ ਕਰਤਾਰ’ ਗੀਤ ਦੇ ਨਾਲ ਅਪਲੋਡ ਕੀਤਾ ਹੈ।

Dakuaan Da Munda 2 Official Trailer Released

ਦੇਵ ਖਰੌੜ ਅਤੇ ਜਪਜੀ ਖਹਿਰਾ ਦੀ ਫ਼ਿਲਮ “ਡਾਕੂਆਂ ਦਾ ਮੁੰਡਾ 2” ਜੋ ਕਿ ਇਸ ਹਫਤੇ 27 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਮਨਦੀਪ ਬੈਨੀਪਾਲ  ਦੀ ਰੇਖ-ਦੇਖ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ। ਇਹ ਫ਼ਿਲਮ ਕਿਤਾਬ ਸ਼ਰਾਰਤੀ ਤੱਤ (ਮੰਗਾ ਸਿੰਘ ਅੰਟਾਲ) ਦੀ ਸਵੈ ਜੀਵਨੀ ਤੇ’ ਅਧਾਰਿਤ ਹੈ। ਇਸ ਫ਼ਿਲਮ ‘ਚ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

ਹੋਰ ਪੜ੍ਹੋ : ਦੀਪ ਸਿੱਧੂ ਦੀ ‘ਗਰਲ ਫ੍ਰੈਂਡ’ ਰੀਨਾ ਰਾਏ ਆਪਣੇ ਜਨਮਦਿਨ ‘ਤੇ ਦੀਪ ਨੂੰ ਯਾਦ ਕਰਦੇ ਹੋਈ ਭਾਵੁਕ, ਸਾਂਝਾ ਕੀਤਾ ਦੀਪ ਵੱਲੋਂ ਲਿਖਿਆ ਨੋਟ

 

View this post on Instagram

 

A post shared by Japji Khaira (@thejapjikhaira)

You may also like