ਬਲੈਕੀਆ ਦਾ ਰੋਮਾਂਟਿਕ ਗੀਤ ‘ਚੰਨਾ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  April 15th 2019 05:29 PM  |  Updated: April 15th 2019 05:30 PM

ਬਲੈਕੀਆ ਦਾ ਰੋਮਾਂਟਿਕ ਗੀਤ ‘ਚੰਨਾ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਫ਼ਿਲਮ ਜਗਤ ਦੀ ਮੋਸਟ ਅਵੇਟਡ ਫ਼ਿਲਮ ਬਲੈਕੀਆ ਜਿਸਦਾ ਪ੍ਰਸ਼ੰਸ਼ਕ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਦੇਵ ਖਰੌੜ ਦੀ ਇਹ ਐਕਸ਼ਨ ਫ਼ਿਲਮ 3 ਮਈ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲੀ ਹੈ। ਜਿਸ ਦੇ ਚਲਦੇ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਫ਼ਿਲਮ ਦੇ ਟਾਈਟਲ ਟਰੈਕ ਤੋਂ ਬਾਅਦ ਬਲੈਕੀਆ ਮੂਵੀ ਦਾ ਰੋਮਾਂਟਿਕ ਗੀਤ ‘ਚੰਨਾ’ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ:ਹਰਦੀਪ ਗਰੇਵਾਲ ‘ਬੈਟਰ ਹਾਫ’ ਗੀਤ ਨਾਲ ਹੋਏ ਰੋਮਾਂਟਿਕ, ਦੇਖੋ ਵੀਡੀਓ

ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਗੀਤ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਯੂ-ਟਿਊਬ ‘ਤੇ ਦੇਖਿਆ ਜਾ ਸਕਦਾ ਹੈ। ਗੀਤ ਨੂੰ ਫ਼ਿਲਮ ਦੇ ਮੁੱਖ ਕਿਰਦਾਰ ਦੇਵ ਖਰੌੜ ਤੇ ਇਹਾਨਾ ਢਿੱਲੋਂ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ‘ਚ ਦੋਵਾਂ ਕਲਾਕਾਰਾਂ ਦੀ ਰੋਮਾਂਟਿਕ ਜੋੜੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਫਿਰੋਜ਼ ਖਾਨ ਤੇ ਮੰਨਤ ਨੂਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਜੇ ਗੱਲ ਕਰੀਏ ਗੀਤ ਦੇ ਬੋਲ ਦੀ ਤਾਂ ਉਸ ਨੂੰ ਗੀਤਕਾਰ ਜੱਗੀ ਜੌੜਕੀਆਂ ਨੇ ਲਿਖੇ ਹਨ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਡਾਇਰੈਕਟਰ ਸੁਖਮਿੰਦਰ ਧਨਜਾਲ ਵੱਲੋਂ ਡਾਇਰੈਕਟ ਕੀਤੀ ਮੂਵੀ ਬਲੈਕੀਆ ‘ਚ 1970 ਦੇ ਪੰਜਾਬ ਦੇ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ ਜਦੋਂ ਸਰਹੱਦਾਂ ਉੱਤੇ ਸੋਨਾ ਚਾਂਦੀ ਤੋਂ ਇਲਾਵਾ ਕਈ ਹੋਰ ਚੀਜ਼ਾਂ ਨੂੰ ਬਲੈਕ ਕਰਕੇ ਇੱਧਰ-ਉੱਧਰ ਭੇਜਿਆ ਜਾਂਦਾ ਸੀ। ਇਸ ਫ਼ਿਲਮ ‘ਚ ਦੇਵ ਖਰੌੜ ਤੇ ਇਹਾਨਾ ਢਿੱਲੋਂ ਤੋਂ ਇਲਾਵਾ ਨਾਮੀ ਕਲਾਕਾਰ ਜੰਗ ਬਹਾਦੁਰ ਸਿੰਘ, ਅਰਸ਼ ਹੁੰਦਲ ਤੇ ਅਸ਼ੀਸ਼ ਦੁੱਗਲ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network