ਮੁੜ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਦੇਵੋਲੀਨਾ ਭੱਟਾਚਾਰਜੀ, ਟ੍ਰੋਲਰਸ ਨੇ ਸੰਦੂਰ ਨਾ ਲਗਾਉਣ ਨੂੰ ਲੈ ਕੇ ਪੁੱਛੇ ਸਵਾਲ

written by Pushp Raj | December 26, 2022 06:34pm

Devoleena Bhattacharjee face trolling: ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਕੁਝ ਦਿਨ ਪਹਿਲਾਂ ਆਪਣੇ ਬੁਆਏਫ੍ਰੈਂਡ ਸ਼ਾਹਨਵਾਜ਼ ਸ਼ੇਖ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਬਹੁਤ ਹੀ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ, ਜਿਸ ਵਿਚ ਬਹੁਤ ਘੱਟ ਲੋਕ ਸ਼ਾਮਿਲ ਹੋਏ। ਇਸ ਦੇ ਨਾਲ ਹੀ ਦੇਵੋਲੀਨਾ ਆਪਣੇ ਵਿਆਹ ਤੋਂ ਬਾਅਦ ਤੋਂ ਹੀ ਟ੍ਰੋਲਿੰਗ ਦਾ ਸਾਹਮਣਾ ਕਰ ਰਹੀ ਹੈ।

Devoleena Bhattacharjee wedding pic

ਦੇਵੋਲੀਨਾ ਭੱਟਾਚਾਰਜੀ ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਕ੍ਰਿਸਮਸ ਪਤੀ ਸ਼ਾਹਨਵਾਜ਼ ਨਾਲ ਮਨਾਇਆ। ਦੇਵੋਲੀਨਾ ਨੇ ਆਪਣੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਇਨ੍ਹਾਂ 'ਚ ਦੇਵੋਲੀਨਾ ਆਪਣੇ ਪਤੀ, ਮਾਂ ਅਤੇ ਦੋਸਤਾਂ ਨਾਲ ਕ੍ਰਿਸਮਸ ਮਨਾਉਂਦੀ ਨਜ਼ਰ ਆਈ। ਅਭਿਨੇਤਰੀ ਨੇ ਲਾਲ ਕਮੀਜ਼ ਦੇ ਨਾਲ ਕਾਲੀ ਪੈਂਟ ਪਹਿਨੀ ਸੀ। ਹੱਥਾਂ ਵਿੱਚ ਚੂੜੀਆਂ ਅਤੇ ਬਿਨਾਂ ਮੇਕਅਪ ਵਾਲੀ ਤਸਵੀਰ 'ਚ ਅਦਾਕਾਰਾ ਬਹੁਤ ਹੀ ਪਿਆਰੀ ਲੱਗ ਰਹੀ ਸੀ।

image source: Instagram

ਹਾਲ ਹੀ 'ਚ ਦੇਵੋਲੀਨਾ ਨੇ ਕ੍ਰਿਸਮਸ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫੋਟੋ ਨੂੰ ਦੇਖ ਕੇ ਕੁਝ ਲੋਕਾਂ ਨੇ ਦੇਵੋਲੀਨਾ ਨੂੰ ਸਿੰਦੂਰ ਨਾ ਲਗਾਉਣ 'ਤੇ ਟ੍ਰੋਲ ਕੀਤਾ।

ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਪੁੱਛਿਆ, ਸਿੰਦੂਰ ਕਿੱਥੇ ਹੈ? ਇੱਕ ਹੋਰ ਯੂਜ਼ਰ ਨੇ ਉਦਾਸ ਇਮੋਜੀ ਨਾਲ ਇਹੀ ਸਵਾਲ ਕੀਤਾ। ਹੋਰ ਯੂਜ਼ਰਸ ਨੇ ਵੀ ਦੇਵੋਲੀਨਾ ਦੇ ਪਤੀ ਸ਼ਾਹਨਵਾਜ਼ ਸ਼ੇਖ ਦਾ ਮਜ਼ਾਕ ਉਡਾਇਆ ਤੇ ਅਦਾਕਾਰਾ ਦੇ ਫੈਸਲੇ ਨੂੰ ਗ਼ਲਤ ਦੱਸਿਆ। ਹਾਲਾਂਕਿ, ਕੁਝ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਅਤੇ ਉਸ ਨੂੰ ਵਧਾਈ ਵੀ ਦਿੱਤੀ।

ਹੋਰ ਪੜ੍ਹੋ: 'ਕਹਾਨੀ ਘਰ ਘਰ ਕੀ' ਦੀ ਅਦਾਕਾਰਾ ਰਜਿਤਾ ਕੋਚਰ ਦਾ ਹੋਇਆ ਦਿਹਾਂਤ, 70 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਦੱਸ ਦੇਈਏ ਕਿ ਦੇਵੋਲੀਨਾ ਸ਼ਾਹਨਵਾਜ਼ ਪਿਛਲੇ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਸੀ। ਇੱਕ-ਦੂਜੇ ਨਾਲ ਕਾਫੀ ਸਮਾਂ ਬਿਤਾਉਣ ਤੋਂ ਬਾਅਦ, ਅਦਾਕਾਰਾ ਨੇ ਬਹੁਤ ਘੱਟ ਲੋਕਾਂ ਦੀ ਮੌਜੂਦਗੀ ਵਿੱਚ 14 ਦਸੰਬਰ 2022 ਨੂੰ ਆਪਣੇ ਜਿਮ ਟ੍ਰੇਨਰ ਸ਼ਾਹਨਵਾਜ਼ ਨਾਲ ਗੁਪਤ ਵਿਆਹ ਕਰ ਲਿਆ। ਮੀਡੀਆ ਨਾਲ ਗੱਲਬਾਤ ਦੌਰਾਨ ਦੇਵੋਲੀਨਾ ਨੇ ਆਪਣੇ ਵਰਕ ਫਰੰਟ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਸੀ ਕਿ ਉਹ ਚੰਗੇ ਪ੍ਰੋਜੈਕਟਾਂ ਲਈ ਤਿਆਰ ਹੈ।

 

View this post on Instagram

 

A post shared by Devoleena Bhattacharjee (@devoleena)

You may also like