ਸੁਸ਼ਮਾ ਸਵਰਾਜ ਨੂੰ ਯਾਦ ਕਰ ਭਾਵੁਕ ਹੋਏ ਧਰਮਿੰਦਰ ਦਿਓਲ,ਕਿਹਾ 'ਅਨਾੜੀ ਸਿਆਸਤ ਦਾਨ ਕਹਿ ਕੇ ਗਲ਼ ਨਾਲ ਲਗਾ ਲੈਂਦੇ ਸੀ'

Written by  Aaseen Khan   |  August 07th 2019 05:49 PM  |  Updated: August 07th 2019 05:49 PM

ਸੁਸ਼ਮਾ ਸਵਰਾਜ ਨੂੰ ਯਾਦ ਕਰ ਭਾਵੁਕ ਹੋਏ ਧਰਮਿੰਦਰ ਦਿਓਲ,ਕਿਹਾ 'ਅਨਾੜੀ ਸਿਆਸਤ ਦਾਨ ਕਹਿ ਕੇ ਗਲ਼ ਨਾਲ ਲਗਾ ਲੈਂਦੇ ਸੀ'

ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਦਿੱਗਜ ਨੇਤਾ ਸੁਸ਼ਮਾ ਸਵਰਾਜ ਦਾ ਮੰਗਲਵਾਰ ਦੀ ਰਾਤ ਦਿਲ ਦਾ ਦੌਰਾ ਪੈਣਾ ਕਾਰਨ ਦਿਹਾਂਤ ਹੋ ਗਿਆ। ਸੁਸ਼ਮਾ ਸਵਰਾਜ 67 ਸਾਲ ਦੀ ਉਮਰ 'ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਪਿੱਛੇ ਛੱਡ ਗਏ ਉਹਨਾਂ ਵੱਲੋਂ ਕੀਤੇ ਚੰਗੇ ਕੰਮ ਅਤੇ ਇੱਕ ਸਾਫ਼ ਸੁਥਰੀ ਸਿਆਸਤ ਦੀ ਉਦਾਹਰਣ। ਹਰ ਕੋਈ ਉਹਨਾਂ ਦੇ ਦਿਹਾਂਤ 'ਤੇ ਦੁੱਖ ਜ਼ਾਹਿਰ ਕਰ ਰਿਹਾ ਹੈ। ਬਾਲੀਵੁੱਡ ਐਕਟਰ ਧਰਮਿੰਦਰ ਨੇ ਵੀ ਸੁਸ਼ਮਾ ਸਵਰਾਜ ਨੂੰ ਯਾਦ ਕਰਦੇ ਹੋਏ ਭਾਵੁਕ ਟਵੀਟ ਕੀਤਾ ਹੈ।

ਉਹਨਾਂ ਦਾ ਕਹਿਣਾ ਹੈ "ਅਨਾੜੀ ਸਿਆਸਤ ਦਾਨ ਕਹਿ ਕੇ, ਸੀਨੇ ਨਾਲ ਲਗਾ ਲੈਂਦੇ ਸਨ ਮੈਨੂੰ, ਸੁਸ਼ਮਾ ਜੀ ਦੁਨੀਆਂ ਭਰ ਦੇ ਚਹੇਤੇ, ਭਾਰਤ ਦੀ ਮਹਾਨ ਨੇਤਾ ਮੇਰੀ ਛੋਟੀ ਭੈਣ ਬਹੁਤ ਯਾਦ ਆਵੇਗੀ ਤੁਹਾਡੀ। ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।"

ਧਰਮਿੰਦਰ ਦੇ ਪੁੱਤਰ ਬਾਲੀਵੁੱਡ ਐਕਟਰ ਅਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਸਨੀ ਦਿਓਲ ਨੇ ਵੀ ਟਵੀਟ ਕੀਤਾ 'ਸੁਸ਼ਮਾ ਸਵਰਾਜ ਜੀ ਦੇ ਦਿਹਾਂਤ 'ਤੇ ਮੇਰੀ ਸੰਵੇਦਨਾ। ਆਪਣੇ ਦੇਸ਼ ਦੇ ਬੇਹਤਰੀਨ ਨੇਤਾਵਾਂ 'ਚੋਂ ਇੱਕ ਸਨ। ਉਹ ਖ਼ਾਸ ਸਨ ਤੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ। ਪਰਿਵਾਰ ਅਤੇ ਦੋਸਤਾਂ ਦੇ ਲਈ ਮੇਰੀ ਪ੍ਰਾਰਥਨਾ।' ਫ਼ਿਲਮੀ ਸਿਤਾਰਿਆਂ ਦੇ ਨਾਲ ਨਾਲ ਪੂਰੇ ਭਾਰਤ ਦੇਸ਼ 'ਚ ਸੁਸ਼ਮਾ ਸਵਰਾਜ ਦੇ ਦਿਹਾਂਤ ਕਰਕੇ ਸ਼ੋਕ ਦੀ ਲਹਿਰ ਹੈ।

ਹੋਰ ਵੇਖੋ : ਹੋਰ ਵੇਖੋ : ਹਰ ਮਨੁੱਖ ਨੂੰ ਸਿੱਖੀ ਸਿਧਾਤਾਂ ‘ਤੇ ਚੱਲਣ ਦਾ ਸੰਦੇਸ਼ ਦਿੰਦੇ ਸਨ ਸੁਸ਼ਮਾ ਸਵਰਾਜ, ਵਾਇਰਲ ਹੋ ਰਿਹਾ ਹੈ ਪੁਰਾਣਾ ਵੀਡੀਓ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network