ਜਦੋਂ ਧਰਮਿੰਦਰ ਨੂੰ ਧਰਮ ਪਰਿਵਰਤਨ ਕਰਕੇ ਰਚਾਉਣਾ ਪਿਆ ਸੀ ਹੇਮਾ ਨਾਲ ਵਿਆਹ 

Written by  Shaminder   |  December 08th 2018 03:45 PM  |  Updated: December 08th 2018 03:45 PM

ਜਦੋਂ ਧਰਮਿੰਦਰ ਨੂੰ ਧਰਮ ਪਰਿਵਰਤਨ ਕਰਕੇ ਰਚਾਉਣਾ ਪਿਆ ਸੀ ਹੇਮਾ ਨਾਲ ਵਿਆਹ 

ਬਾਲੀਵੁੱਡ ਦੇ ਹੀਮੈਨ  ਅੱਜ ਤਰਾਸੀਵਾਂ ਜਨਮ ਦਿਨ ਮਨਾ ਰਹੇ ਨੇ । ਇਹ ਦਿਨ ਉਨ੍ਹਾਂ ਦੀ ਡਰੀਮ ਗਰਲ ਲਈ ਵੀ ਬੇਹੱਦ ਖਾਸ ਹੈ । ਕਿਉਂਕਿ ਦੋਨਾਂ ਦੀ ਪ੍ਰੇਮ ਕਹਾਣੀ ਕਿਸੇ ਤੋਂ ਵੀ ਛਿਪੀ ਹੋਈ ਨਹੀਂ ਹੈ । ਹੇਮਾ ਮਾਲਿਨੀ ਨੇ ਧਰਮਿੰਦਰ ਨਾਲ ਆਪਣੀ ਰਿਲੇਸ਼ਨਸ਼ਿਪ ਦਾ ਜ਼ਿਕਰ ਕਰਦਿਆਂ ਆਪਣੀ ਬਾਇਓਗਰਾਫੀ "ਹੇਮਾ ਮਾਲਿਨੀ ਬੀਓਂਡ ਦੀ ਡਰੀਮ ਗਰਲ" 'ਚ ਵਿਸਥਾਰ ਨਾਲ ਧਰਮਿੰਦਰ ਅਤੇ ਆਪਣੀ ਰਿਲੇਸ਼ਨਸ਼ਿਪ ਬਾਰੇ ਲਿਖਿਆ ਹੈ । ਹੇਮਾ ਮਾਲਿਨੀ ਨੇ ਕਿਹਾ ਕਿ "ਸੱਚ ਇਹ ਸੀ ਕਿ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਕੀ ਚਾਹੁੰਦੀ ਸੀ।ਏਨਾਂ ਪਤਾ ਸੀ ਕਿ ਮੈਂ ਉਨ੍ਹਾਂ ਵੱਲ ਆਕ੍ਰਿਸ਼ਤ ਜ਼ਰੂਰ ਸੀ ।

ਹੋਰ ਵੇਖੋ  :ਬੌਬੀ ਦਿਓਲ ਤੋਂ ਬਾਅਦ ਧੂਮ ਮਚਾਉਣ ਆ ਰਹੀ ਹੈ ਧਰਮਿੰਦਰ ਦੀ ਲਾਡਲੀ ਧੀ ਈਸ਼ਾ

ਪਰ ਇਸ ਰਿਸ਼ਤੇ ਦਾ ਕੋਈ ਭਵਿੱਖ ਨਹੀਂ ਸੀ । ਸ਼ੁਰੂਆਤ 'ਚ ਅਸੀਂ ਦੋਵੇਂ ਵਧੀਆ ਦੋਸਤ ਸੀ ਅਤੇ ਮੈਨੂੰ ਉਨ੍ਹਾਂ ਦਾ ਸਾਥ ਵਧੀਆ ਲੱਗਦਾ ਸੀ । ਅਸੀਂ ਇੱਕਠਿਆਂ ਕਈ ਫਿਲਮਾਂ 'ਚ ਕੰਮ ਕੀਤਾ । ਇੱਕ ਸਮਾ ਸੀ ਜਦੋਂ ਅਸੀਂ ਇੱਕਠੇ ਇੱਕ ਹਫਤੇ ਨਹੀਂ ਬਲਕਿ ਮਹੀਨਿਆਂ ਬੱਧੀ ਕੰਮ ਕਰਦੇ ਰਹੇ ਸੀ । ਪਰ ਜਲਦ ਹੀ ਸਾਨੂੰ ਇੱਕ ਦੂਜੇ ਦੀ ਆਦਤ ਜਿਹੀ ਹੋ ਗਈ ।

ਹੋਰ ਵੇਖੋ :ਪੀਟੀਸੀ ਸਪੋਟਲਾਈਟ ‘ਚ ਵੇਖੋ ਇੰਦਰ ਪੰਡੋਰੀ ਨੂੰ ,’ਪੀਟੀਸੀ ਚੱਕ’ ਦੇ ‘ਤੇ

ਵਕਤ ਦੇ ਨਾਲ ਨਾਲ ਇਹ ਸਮਝਣਾ ਮੁਸ਼ਕਿਲ ਹੋ ਗਿਆ ਕਿ ਮੈਂ ਉਨਾਂ ਲਈ ਕਿਹੋ ਜਿਹਾ ਮਹਿਸੂਸ ਕਰਦੀ ਸੀ ਅਤੇ ਅਜੇ ਵੀ ਰਿਸ਼ਤੇ ਨੂੰ ਪਰਿਭਾਸ਼ਿਤ ਕਰਨਾ ਮੁਸ਼ਕਿਲ ਸੀ ।ਆਖਿਰਕਾਰ ਲੋਕਾਂ ਦੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਇਸ ਜੋੜੇ ਨੇ ੨੧ ਅਗਸਤ ੧੯੭੯ ਨੂੰ ਵਿਆਹ ਕਰਵਾ ਲਿਆ । ਧਰਮਿੰਦਰ ਨੇ ਧਰਮ ਪਰਿਵਰਤਨ ਕਰਕੇ ਹੇਮਾ ਮਾਲਿਨੀ ਨਾਲ ਨਿਕਾਹ ਪੜਵਾ ਲਿਆ ਤਾਂ ਕਿ ਉਨ੍ਹਾਂ ਨੂੰ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਨਾ ਦੇਣੀ ਪਵੇ।

ਉਨ੍ਹਾਂ ਦੇ ਨਿਕਾਹਨਾਮੇ 'ਚ ਲਿਖਿਆ ਸੀ ਦਿਲਾਵਰ ਖਾਨ ਕੇਵਲ ਕ੍ਰਿਸ਼ਨ ਚਵਾਲੀ ਸਾਲ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਦੀ ਮੇਹਰ ਦੇ ਨਾਲ ਆਇਸ਼ਾ ਬੀ ਆਰ ਚੱਕਰਵਰਤੀ ਨੂੰ ਦੋ ਗਵਾਹਾਂ ਦੀ ਮੌਜੂਦਗੀ 'ਚ ਆਪਣੀ ਪਤਨੀ ਸਵੀਕਾਰ ਕਰਦੇ ਨੇ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network