
ਅਕਸ਼ੈ ਕੁਮਾਰ ਅਤੇ ਮਾਨੁਸ਼ੀ ਛਿੱਲਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਜੋ ਕਿ 3 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਹ ਫਿਲਮ ਹਿੰਦੂ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਜੀਵਨ 'ਤੇ ਆਧਾਰਿਤ ਹੈ। ਫਿਲਮ 'ਚ ਅਕਸ਼ੈ-ਮਾਨੁਸ਼ੀ ਤੋਂ ਇਲਾਵਾ ਸੰਜੇ ਦੱਤ ਅਤੇ ਸੋਨੂੰ ਸੂਦ ਵੀ ਅਹਿਮ ਭੂਮਿਕਾਵਾਂ 'ਚ ਹਨ। ਵੱਡੇ ਬਜਟ 'ਚ ਬਣੀ ਇਸ ਫਿਲਮ ਦੀ ਓਪਨਿੰਗ ਚੰਗੀ ਰਹੀ, ਜਦਕਿ ਇਸ ਦੇ ਕਲੈਕਸ਼ਨ 'ਚ ਹੋਰ ਵਾਧਾ ਹੋਣ ਦੀ ਉਮੀਦ ਸੀ। 'ਸਮਰਾਟ ਪ੍ਰਿਥਵੀਰਾਜ' ਨੇ 3 ਦਿਨਾਂ 'ਚ 39 ਕਰੋੜ ਕਮਾ ਲਏ ਹਨ। ਪਰ ਦੱਸ ਦਈਏ ਗਲਤ ਇਤਿਹਾਸਕ ਤੱਥ ਦਿਖਾਉਣ ਦੇ ਲਈ ਇਹ ਫ਼ਿਲਮ ਇੰਟਰਨੈੱਟ ‘ਤੇ ਕਾਫੀ ਟ੍ਰੋਲ ਹੋ ਰਹੀ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
ਦੱਸ ਦਈਏ ਪ੍ਰਿਥਵੀਰਾਜ ਮੁਹੰਮਦ ਗੋਰੀ ਦੀ ਹੱਤਿਆ ਵਾਲੇ ਸੀਨ ਦਿਖਾਉਣ ਲਈ ‘ਸਮਰਾਟ ਪ੍ਰਿਥਵੀਰਾਜ’ ਨੂੰ ਇੱਟਰਨੈੱਟ ‘ਤੇ ਟ੍ਰੋਲ ਕੀਤਾ ਗਿਆ । ਇਤਿਹਾਸ ਦੇ ਅਨੁਸਾਰ ਰਾਜਾ ਪ੍ਰਿਥਵੀਰਾਜ ਦੀ ਮੌਤ ਮੁਹੰਮਦ ਗੌਰੀ ਦੀ ਮੌਤ ਤੋਂ ਪਹਿਲਾਂ ਹੋਈ ਸੀ। ਜਿਸ ਕਰਕੇ ਦਰਸ਼ਕ ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਸਮਰਾਟ ਪ੍ਰਿਥਵੀਰਾਜ ਨੂੰ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ 'ਪ੍ਰਿਥਵੀਰਾਜ 1192 'ਚ ਮੌਤ ਹੋਈ ਸੀ ਤੇ ਮੁਹੰਮਦ ਗੌਰੀ ਦੀ ਮੌਤ 1206 'ਚ ਹੋਈ ਸੀ.. ਪਰ ਇਸ ਫ਼ਿਲਮ 'ਚ ਦਿਖਾਇਆ ਗਿਆ ਹੈ ਕਿ ਪ੍ਰਿਥਵੀਰਾਜ ਨੇ ਮੁਹੰਮਦ ਗੋਰੀ ਨੂੰ ਮਾਰਿਆ ਹੈ ਤੇ ਨਾਲ ਹੀ ਹਾਸੇ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਹ ਫ਼ਿਲਮ ਦੇ ਰਾਹੀਂ ਗਲਤ ਇਤਿਹਾਸ ਦਿਖਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਕਈ ਅਜਿਹੇ ਸੀਨ ਨੇ ਜਿਨ੍ਹਾਂ ਨੂੰ ਲੈ ਕੇ ਵੀ ਇਹ ਫ਼ਿਲਮ ਟ੍ਰੋਲ ਹੋ ਰਹੀ ਹੈ।
ਫਿਲਮ ਦੇ ਇੱਕ ਸੀਨ ਵਿੱਚ ਅਕਸ਼ੈ ਕੁਮਾਰ ਘੋੜੇ ਤੋਂ ਜੰਗ ਦੇ ਮੈਦਾਨ ਵਿੱਚ ਉਤਰਦੇ ਹਨ ਪਰ ਉਨ੍ਹਾਂ ਦੇ ਹੱਥ ਵਿੱਚ ਨਾ ਤਾਂ ਤਲਵਾਰ ਨਜ਼ਰ ਆ ਰਹੀ ਹੈ ਅਤੇ ਨਾ ਹੀ ਕਮਾਨ। ਇਸੇ ਸੀਨ ਵਿਚ ਸਮਰਾਟ ਪ੍ਰਿਥਵੀਰਾਜ ਯਾਨੀ ਅਕਸ਼ੈ ਕੁਮਾਰ ਮੁਹੰਮਦ ਗੌਰੀ ਦੀ ਛਾਤੀ 'ਤੇ ਵਾਰ ਕਰਦੇ ਨੇ ਪਰ ਉਸ ਦੀ ਤਲਵਾਰ ਮੁਹੰਮਦ ਗੌਰੀ ਨੂੰ ਛੂਹਦੀ ਵੀ ਨਹੀਂ ਅਤੇ ਉਹ ਡਿੱਗ ਜਾਂਦਾ ਹੈ।

ਅਕਸ਼ੈ ਨੇ ਫਿਲਮ ਦੀ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਉਸ ਦੇ ਹੱਥ ਰੱਸੀ ਨਾਲ ਬੰਨ੍ਹੇ ਹੋਏ ਹਨ ਜੋ ਬਹੁਤ ਢਿੱਲੇ ਹਨ। ਇਸ ਤਸਵੀਰ ਨੂੰ ਲੈ ਕੇ ਅਕਸ਼ੈ ਨੂੰ ਟ੍ਰੋਲ ਵੀ ਕੀਤਾ ਗਿਆ ਸੀ।
View this post on Instagram