ਕੀ ਅਨੁਸ਼ਾ ਦਾਂਡੇਕਰ ਨੇ ਗੋਦ ਲਈ ਧੀ? ਅਦਾਕਾਰਾ ਨੇ ਪੋਸਟ ਪਾ ਕੇ ਦੱਸਿਆ ਸੱਚ

written by Lajwinder kaur | June 03, 2022

ਵੀਜੇ ਅਤੇ ਅਦਾਕਾਰਾ ਅਨੁਸ਼ਾ ਦਾਂਡੇਕਰ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ। Anusha Dandekar ਜੋ ਕਿ ਆਪਣੀ ਨਵੀਆਂ ਤਸਵੀਰਾਂ ਕਰਕੇ ਸੁਰਖੀਆਂ ‘ਚ ਆ ਗਈ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਨੁਸ਼ਾ ਨੇ ਉਸ ਸਮੇਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਬੱਚੀ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : ਦਾਦਾ-ਦਾਦੀ ਨਾਲ ਨਜ਼ਰ ਆਈ ਆਦਿਤਿਆ ਨਰਾਇਣ ਧੀ ਲਾਡੋ ਰਾਣੀ, ਗਾਇਕ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

VJ anusha baby girl

ਉਸ ਨੇ ਦੱਸਿਆ ਕਿ ਉਹ God ਮੰਮੀ ਬਣ ਗਈ ਹੈ। ਅਨੁਸ਼ਾ ਨਵਜੰਮੇ ਬੱਚੀ ਨਾਲ ਖੇਡਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਉਨ੍ਹਾਂ ਨੂੰ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕਰਨ ਲਈ ਵਧਾਈਆਂ ਦੇ ਰਹੇ ਹਨ। ਕੁਝ ਪ੍ਰਸ਼ੰਸਕ ਵੀ ਉਲਝਣ ਵਿੱਚ ਸਨ, ਉਨ੍ਹਾਂ ਨੇ ਕਮੈਂਟ ਕਰਕੇ ਪੁੱਛਿਆ  ਕੀ ਉਨ੍ਹਾਂ ਨੇ ਇੱਕ ਬੇਟੀ ਨੂੰ ਗੋਦ ਲਿਆ ਹੈ।

Anusha Dandekar gives the truth about god daughter

ਤਸਵੀਰ 'ਚ ਦੇਖ ਸਕਦੇ ਹੋਏ ਅਨੁਸ਼ਾ ਬੱਚੀ ਨੂੰ ਗੋਦ ਚੁੱਕਦੀ ਹੋਈ ਨਜ਼ਰ ਆ ਰਹੀ ਹੈ। ਇੱਕ ਵੀਡੀਓ ਵਿੱਚ ਉਹ ਬੇਬੀ ਦੇ ਹੱਥ ਚੁੰਮ ਰਹੀ ਹੈ। ਪੋਸਟ ਦੇ ਨਾਲ, ਅਨੁਸ਼ਾ ਨੇ ਕੈਪਸ਼ਨ ਵਿੱਚ ਲਿਖਿਆ, 'ਆਖ਼ਰਕਾਰ ਮੇਰੇ ਕੋਲ ਇੱਕ ਛੋਟੀ ਜਿਹੀ ਕੁੜੀ ਹੈ ਜਿਸਨੂੰ ਮੈਂ ਆਪਣਾ ਕਹਿ ਸਕਦੀ ਹਾਂ... ਮੇਰੀ ਪਰੀ, my GOD DAUGHTER Sahara ਨੂੰ ਪੇਸ਼ ਕਰ ਰਹੀ ਹਾਂ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਿਆਰ... ਅਨੁਸ਼ਾ ਨੇ ਅੰਤ ਵਿੱਚ ਲਿਖਿਆ- ਮੈਂ ਤੈਨੂੰ ਪਿਆਰ ਕਰਦੀ ਹਾਂ ਬੇਬੀ ਗਰਲ। ਤੁਹਾਡੀ ਗੋਡ ਮੰਮੀ...’। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵਧਾਈਆਂ ਦੇ ਰਹੇ ਨੇ।

Anusha Dandekar insta post

ਅਨੁਸ਼ਾ ਦੇ ਇਸ ਪੋਸਟ ਤੋਂ ਬਾਅਦ ਕਈਆਂ ਨੇ ਸੋਚਿਆ ਕਿ ਉਨ੍ਹਾਂ ਨੇ ਬੇਟੀ ਗੋਦ ਲੈ ਲਈ ਹੈ ਪਰ ਅਜਿਹਾ ਨਹੀਂ ਹੈ। ਉਹ ਬੱਚੇ ਦੇ ਮਾਤਾ-ਪਿਤਾ ਵਾਂਗ ਪਿਆਰ ਕਰਨ ਵਾਲੀ ਸਰਪ੍ਰਸਤ ਹੈ। ਉਸਨੇ ਬਾਅਦ ਵਿੱਚ ਇੰਸਟਾ ਸਟੋਰੀ 'ਤੇ ਲਿਖਿਆ, ਸਾਰਿਆਂ ਨੇ ਬਹੁਤ ਪਿਆਰ ਦਿੱਤਾ ਹੈ। ਇਹ ਬਹੁਤ ਪਿਆਰੀ ਹੈ ਪਰ ਉਹ ਮੇਰੀ GOD DAUGHTER ਹੈ। ਇਸੇ ਲਈ ਮੈਂ ਉਸ ਨੂੰ ਆਪਣਾ ਕਹਿ ਸਕਦੀ ਹਾਂ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਹੋਰ ਸਟੋਰੀ ਸਾਂਝੀ ਕੀਤੀ ਹੈ ਜਿਸ 'ਚ ਅਨੁਸ਼ਾ ਕੇ ਸਹਾਰਾ ਦੀ ਅਸਲੀ ਮੰਮੀ ਨੂੰ ਦਿਖਾਇਆ ਹੈ ਤੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ ਸਹਾਰਾ ਉਨ੍ਹਾਂ ਦੀ ਬੈਸਟ ਫ੍ਰੈਂਡ ਦੀ ਬੇਟੀ ਹੈ।

ਹੋਰ ਪੜ੍ਹੋ : IIFA Awards 2022: ਇਸ ਛੋਟੀ ਬੱਚੀ ਨੇ ਆਪਣੀ ਕਿਊਟਨੈੱਸ ਨਾਲ ਜਿੱਤਿਆ ਨੋਰਾ ਫਤੇਹੀ ਦਾ ਦਿਲ, ਬੱਚੀ ‘ਤੇ ਪਿਆਰ ਲੁਟਾਉਂਦੀ ਨਜ਼ਰ ਆਈ ਅਦਾਕਾਰਾ

 

 

View this post on Instagram

 

A post shared by Anusha Dandekar (@vjanusha)

You may also like