ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਲਵ ਸਟੋਰੀ 'ਚ ਆਉਣਗੇ ਕਈ ਮੋੜ, ਫਿਲਮ 'ਦਿਲ ਦੀਆਂ ਗੱਲਾਂ' ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  February 26th 2019 11:04 AM  |  Updated: February 26th 2019 11:04 AM

ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਲਵ ਸਟੋਰੀ 'ਚ ਆਉਣਗੇ ਕਈ ਮੋੜ, ਫਿਲਮ 'ਦਿਲ ਦੀਆਂ ਗੱਲਾਂ' ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਲਵ ਸਟੋਰੀ 'ਚ ਆਉਣਗੇ ਕਈ ਮੋੜ, ਫਿਲਮ 'ਦਿਲ ਦੀਆਂ ਗੱਲਾਂ' ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ : ਪਰਮੀਸ਼ ਵਰਮਾ ਤੇ ਵਾਮੀਕਾ ਗੱਬੀ ਦੀ ਫਿਲਮ ਦਿਲ ਦੀਆਂ ਗੱਲਾਂ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਟੀਜ਼ਰ 'ਚ ਪਰਮੀਸ਼ ਵਰਮਾ ਅਤੇ ਵਾਮੀਕਾ ਗੱਬੀ ਦੀ ਲਵ ਸਟੋਰੀ ਦੀ ਛੋਟੀ ਜਿਹੀ ਝਲਕ ਦੇਖਣ ਨੂੰ ਮਿਲ ਰਹੀ ਹੈ। ਪਰਮੀਸ਼ 'ਤੇ ਵਾਮੀਕਾ ਦੀ ਕਮਿਸਟਰੀ ਵੀ ਸ਼ਾਨਦਾਰ ਨਜ਼ਰ ਆ ਰਹੀ ਹੈ। ਜਿਵੇਂ ਕਿ ਫਿਲਮ ਦੇ ਨਾਮ ਤੋਂ ਹੀ ਜ਼ਹਿਰ ਸੀ ਕਿ ਫਿਲਮ 'ਚ ਲਵ ਸਟੋਰੀ ਤਾਂ ਵੇਖਣ ਨੂੰ ਮਿਲਣ ਹੀ ਵਾਲੀ ਹੈ, ਪਰ ਇਸ 'ਚ ਕਾਫੀ ਟਵਿਸਟ ਵੀ ਦੇਖਣ ਨੂੰ ਮਿਲਣਗੇ।

ਇਸ ਤੋਂ ਪਹਿਲਾਂ ਪਰਮੀਸ਼ ਵਰਮਾ ਵੱਲੋਂ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਟੀਜ਼ਰ ਬਾਰੇ ਜਾਣਕਾਰੀ ਦਿੱਤੀ ਸੀ। ਇਸ ਫਿਲਮ ਦਾ ਕਾਫੀ ਲੰਬੇ ਸਮੇਂ ਤੋਂ ਪ੍ਰਸ਼ੰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲੇਗੀ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ ਕੀਤਾ ਹੈ।

ਹੋਰ ਵੇਖੋ : ‘ਦਿਲ ਦੀਆਂ ਗੱਲਾਂ’ ਦੇ ਟੀਜ਼ਰ ਦੀ ਰਿਲੀਜ਼ ਡੇਟ ਆਈ ਸਾਹਮਣੇ, ਸਿੰਘਮ ਦਾ ਸ਼ੂਟ ਹੋਇਆ ਖਤਮ, ਪੜ੍ਹੋ ਪੂਰੀ ਖਬਰ

ਹੋਰ ਵੇਖੋ : ਭਵਿੱਖ ‘ਚ ਅੰਬਰ ਵਰਗੀਆਂ ਪੰਜ ਧੀਆਂ ਬਖਸ਼ੇ ਮੈਨੂੰ ਪਰਮਾਤਮਾ – ਪਰਮੀਸ਼ ਵਰਮਾ, ਦੇਖੋ ਵੀਡੀਓ

ਪਰਮੀਸ਼ ਵਰਮਾ ਇਸ ਸਾਲ ਕਾਫੀ ਵੱਡੀਆਂ ਫ਼ਿਲਮਾਂ ਲੈ ਕੇ ਆ ਰਹੇ ਹਨ ਜਿੰਨ੍ਹਾਂ 'ਚ ਹਿੰਦੀ ਫਿਲਮ ਸਿੰਘਮ ਦਾ ਰੀਮੇਕ ਪੰਜਾਬੀ 'ਚ ਸਿੰਘਮ ਵੀ ਜਲਦ ਦੇਖਣ ਨੂੰ ਮਿਲੇਗੀ। ਜਿਸ 'ਚ ਸੋਨਮ ਬਾਜਵਾ ਅਤੇ ਕਰਤਾਰ ਚੀਮਾ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਸੋਨਮ ਬਾਜਵਾ ਨਾਲ ਇੱਕ ਹੋਰ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ 'ਜਿੰਦੇ ਮੇਰੀਏ ' ਜੋ ਕਿ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network