ਹਰਭਜਨ ਮਾਨ ਨੇ ਵੀ ਹਿੰਦੀ ਸਿਨੇਮਾ ਦੇ ਦਿੱਗਜ ਐਕਟਰ ਦਿਲੀਪ ਕੁਮਾਰ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਪੋਸਟ ਪਾ ਕੇ ਕਿਹਾ- ‘ਰੱਬ ਸੱਚਾ ਦਿਲੀਪ ਕੁਮਾਰ ਸਾਹਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ’

written by Lajwinder kaur | July 07, 2021

ਬੁੱਧਵਾਰ ਦੀ ਸਵੇਰ ਬਾਲੀਵੁੱਡ ਜਗਤ ਤੋਂ ਬਹੁਤ ਹੀ ਦੁੱਖਦਾਇਕ ਖਬਰ ਨਾਲ ਲੈ ਕੇ ਆਈ । 98 ਸਾਲਾਂ ਦਿਲੀਪ ਕੁਮਾਰ ਸਾਹਬ, ਜਿਨ੍ਹਾਂ ਨੇ ਅੱਜ ਸਵੇਰੇ 7.30 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਂਦੇ ਹੀ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਫੈਲ ਗਈ । ਹਰ ਕੋਈ ਉਨ੍ਹਾਂ ਨੂੰ ਆਪਣੇ ਅੰਦਾਜ਼ ਦੇ ਨਾਲ ਯਾਦ ਕਰਕੇ ਸ਼ਰਧਾਂਜਲੀ ਦੇ ਰਹੇ ਹਨ। ਪੰਜਾਬੀ ਗਾਇਕ ਹਰਭਜਨ ਮਾਨ ਵੀ ਦਿਲੀਪ ਕੁਮਾਰ ਸਾਹਬ ਦੀ ਮੌਤ ‘ਤੇ ਦੁੱਖ ਜਤਾਇਆ ਹੈ।

singer harbhajan mann Image Source: Instagram
ਹੋਰ ਪੜ੍ਹੋ : ‘ਪੰਜਾਬ ਲਾਪਤਾ’ ਗੀਤ ਛਾਇਆ ਟਰੈਂਡਿੰਗ ‘ਚ, ਸ਼੍ਰੀ ਬਰਾੜ ਤੇ ਜੱਸ ਬਾਜਵਾ ਨੇ ਬਹੁਤ ਹੀ ਕਮਾਲ ਦੇ ਢੰਗ ਨਾਲ ਬਿਆਨ ਕੀਤਾ ਪੰਜਾਬ ਦੇ ਦਰਦ ਨੂੰ
ਹੋਰ ਪੜ੍ਹੋ : ਇਸ ਤਸਵੀਰ ‘ਚ ਛੁਪੇ ਹੋਏ ਨੇ ਕਈ ਨਾਮੀ ਪੰਜਾਬੀ ਗਾਇਕ, ਕੀ ਤੁਸੀਂ ਪਹਿਚਾਣਿਆ ? ਕਮੈਂਟ ਕਰਕੇ ਦੱਸੋ ਨਾਂਅ
inside image of harbhajan mann post for late dilip kumar Image Source: facebook
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਕਿਹਾ ਹੈ- ‘ਅਲਵਿਦਾ ਹਿੰਦੀ ਸਿਨੇਮਾ ਦੇ 'ਟ੍ਰੈਜੇਡੀ ਕਿੰਗ' ਦਿਲੀਪ ਕੁਮਾਰ ਸਾਹਬ 💐 ਰੱਬ ਸੱਚਾ ਦਿਲੀਪ ਕੁਮਾਰ ਸਾਹਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏🏻’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਦਿਲੀਪ ਕੁਮਾਰ ਸਾਹਬ ਦੀ ਮੌਤ ‘ਤੇ ਦੁੱਖ ਜਤਾ ਰਹੇ ਨੇ।
Dilip-Saira Image Source: Instagram
ਮਰਹੂਮ ਐਕਟਰ ਦਿਲੀਪ ਕੁਮਾਰ ਸਾਹਬ ਆਪਣੇ ਪਿੱਛੇ ਆਪਣੀ ਪਤਨੀ ਸਾਇਰਾ ਬਾਨੋ ਨੂੰ ਛੱਡ ਗਏ। ਉਨ੍ਹਾਂ ਦੀ ਪਤਨੀ ਹਰ ਸਮੇਂ ਉਨ੍ਹਾਂ ਦੇ ਨਾਲ ਸਾਏ ਵਾਂਗ ਨਾਲ ਰਹੀ ਸੀ। ਦਿਲੀਪ ਸਾਹਬ ਆਪਣੀ ਸਿਹਤ ਖਰਾਬ ਹੋਣ ਕਰਕੇ ਕਈ ਵਾਰ ਹਸਪਤਾਲ ਗਏ, ਹਰ ਵਾਰ ਸਾਇਰਾ ਬਾਨੋ ਉਨ੍ਹਾਂ ਦੇ ਨਾਲ ਖੜ੍ਹੀ ਨਜ਼ਰ ਆਈ । ਅਦਾਕਾਰਾ ਸਾਇਰਾ ਬਾਨੋ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕਾਂ ਦੇ ਨਾਲ ਦਿਲੀਪ ਸਾਹਬ ਦੀ ਸਿਹਤ ਸਬੰਧੀ ਜਾਣਕਾਰੀ ਦਿੰਦੀ ਰਹਿੰਦੀ ਸੀ।

0 Comments
0

You may also like