ਦੇਖੋ ਵੀਡੀਓ : ਗੋਰੀ ਮੇਮ ਨੇ ਦਿਲਜੀਤ ਦੋਸਾਂਝ ‘G.O.A.T.’ ਗੀਤ ਗਾ ਕੇ ਕਰਵਾਈ ਬੱਲੇ-ਬੱਲੇ

written by Lajwinder kaur | September 20, 2020

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਏਨੀਂ ਦਿਨੀ ਆਪਣੀ ਨਵੀਂ ਮਿਊਜ਼ਿਕ ਐਲਬਮ ਗੌਟ ਕਰਕੇ ਸੁਰਖੀਆਂ ‘ਚ ਬਣੇ ਹੋਏ ਨੇ । ਉਨ੍ਹਾਂ ਦੇ ਐਲਬਮ ਦੇ ਟਾਈਟਲ ਟਰੈਕ ਨੇ ਧੱਕ ਪਾਈ ਹੋਈ ਹੈ ।

diljit dosnjh

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਇਆ ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ ‘RANNA CH DHANNA’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਪੋਸਟਰ

ਇਸ ਗੀਤ ਨੂੰ ਪੰਜਾਬੀਆਂ ਵੱਲੋਂ ਤਾਂ ਪਿਆਰ ਮਿਲ ਰਿਹਾ ਹੈ, ਪਰ ਵਿਦੇਸ਼ੀ ਵੀ ਖੂਬ ਪਸੰਦ ਕਰ ਰਹੇ ਨੇ । ਇੱਕ ਗੋਰੀ ਮੇਮ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।

goat song diljit

ਇਸ ਵੀਡੀਓ ‘ਚ ਗੋਰੀ ਮੇਮ ਗੌਟ ਗੀਤ ਨੂੰ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਇੱਕ ਪੰਜਾਬੀ ਗੱਭਰੂ ਢੋਲਕੀ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਹ ਵੀਡੀਓ ਨੂੰ ਦੇਖਕੇ ਦਿਲਜੀਤ ਦੋਸਾਂਝ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਸ਼ੇਅਰ ਕਰਨ ਤੋਂ ।

punjabi Singer diljt dosanjh

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ । ਸੱਤ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ । ਇਸ ਤੋਂ ਇਲਾਵਾ ਗੌਟ ਐਲਬਮ ਤੋਂ ਕਈ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ ਤੇ ਇਨ੍ਹਾਂ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

diljit dosanjh shared his fan video

 

View this post on Instagram

 

I Like It Ilke it ????? G.O.A.T. Trending Worldwide ??

A post shared by DILJIT DOSANJH (@diljitdosanjh) on

You may also like