ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ‘ਤੇ ਗਾਇਕ ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਦਿੱਤੀ ਵਧਾਈ

written by Lajwinder kaur | March 12, 2021

ਬੀਤੇ ਦਿਨੀਂ ਪੂਰੇ ਦੇਸ਼ 'ਚ ਮਹਾਸ਼ਿਵਰਾਤਰੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤੀ ਗਈ। ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਵੀ ਦੇਸ਼ਵਾਸੀਆਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ। ਗਾਇਕ ਦਿਲਜੀਤ ਦੋਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਭੋਲੇ ਨਾਥ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੰਦੇ ਹੋਏ ਨਜ਼ਰ ਆਏ।

diljit dosanjh image image source- instagram

 

ਹੋਰ ਪੜ੍ਹੋ :  ਇਸ ਕਿਊਟ ਜਿਹੀ ਬੱਚੀ ਦੇ ਨਾਲ ਨੱਚਦੀ ਨਜ਼ਰ ਆਈ ਬਾਣੀ ਸੰਧੂ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ

image of punjabi singer diljit dosanjh instagram image source- instagram

ਗਾਇਕ ਦਿਲਜੀਤ ਦੋਸਾਂਝ ਨੇ ਕੈਪਸ਼ਨ 'ਚ ਲਿਖਿਆ ਹੈ- ਓਮ ਨਮਾ ਸ਼ਿਵਾਏ...ਹੈਪੀ ਮਹਾਸ਼ਿਵਰਾਤਰੀ..ਸ਼ੰਭੂ’ । ਇਸ ਪੋਸਟ ਦੇ ਨਾਲ ਉਨ੍ਹਾਂ ਭੋਲੇ ਨਾਥ ਦੀਆਂ ਦੋ ਪੇਟਿੰਗ ਵੀ ਸਾਂਝੀਆਂ ਕੀਤੀਆਂ ਨੇ। ਇਸ ਪੋਸਟ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਚ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

diljit dosanjh image source- instagram

 

ਦੱਸ ਦਈਏ ਦਿਲਜੀਤ ਦੋਸਾਂਝ ਅਜਿਹੇ ਕਲਾਕਾਰ ਨੇ ਜੋ ਹਰ ਤਿਉਹਾਰ ਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਵਿਸ਼ ਕਰਦੇ ਨੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਫ਼ਿਲਮ ਜੋੜੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ। ਇਹ ਫ਼ਿਲਮ 24 ਜੂਨ ਨੂੰ ਸਿਨੇਮਾ ਘਰਾਂ ਦੀ ਰੌਣਕ ਬਣੇਗੀ। ਏਨੀਂ ਦਿਨੀਂ ਉਹ ਆਪਣੀ ਅਗਲੀ ਫ਼ਿਲਮ ਹੌਸਲਾ ਰੱਖ ਦੀ ਸ਼ੂਟਿੰਗ ਕਰ ਰਹੇ ਨੇ। ਇਸ ਫ਼ਿਲਮ 'ਚ ਦਿਲਜੀਤ ਦੋਸਾਂਝ ਤੋਂ ਇਲਾਵਾ ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ਦਿਖਾਈ ਦੇਵੇਗਾ।

image of diljit dosanjh image source- instagram

 

View this post on Instagram

 

A post shared by DILJIT DOSANJH (@diljitdosanjh)

0 Comments
0

You may also like