ਇਸ ਅਦਾਕਾਰਾ ਦੇ ਨਾਲ ਗੱਲ ਕਰਨ ਲੱਗਿਆਂ ਨਰਵਸ ਹੋ ਜਾਂਦੇ ਹਨ ਦਿਲਜੀਤ ਦੋਸਾਂਝ

Written by  Shaminder   |  July 17th 2019 12:49 PM  |  Updated: July 17th 2019 12:49 PM

ਇਸ ਅਦਾਕਾਰਾ ਦੇ ਨਾਲ ਗੱਲ ਕਰਨ ਲੱਗਿਆਂ ਨਰਵਸ ਹੋ ਜਾਂਦੇ ਹਨ ਦਿਲਜੀਤ ਦੋਸਾਂਝ

ਦਿਲਜੀਤ ਦੋਸਾਂਝ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੀ ਪਾਲੀਵੁੱਡ ਹੀ ਨਹੀਂ ਬਾਲੀਵੁੱਡ 'ਚ ਵੀ ਤੂਤੀ ਬੋਲਦੀ ਹੈ । ਉਨ੍ਹਾਂ ਦੀ ਹਾਲ 'ਚ ਹੀ ਆਈ ਪਾਲੀਵੁੱਡ ਫ਼ਿਲਮ ਛੜਾ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਹ ਫ਼ਿਲਮ ਹੁਣ ਤੱਕ ਕਰੋੜਾਂ ਦੀ ਕਮਾਈ ਕਰ ਚੁੱਕੀ ਹੈ ਅਤੇ ਇੱਕ ਪੰਜਾਬੀ ਫ਼ਿਲਮ ਵੱਲੋਂ ਏਨੇ ਵੱਡੇ ਪੱਧਰ 'ਤੇ ਬਾਕਸ ਆਫ਼ਿਸ 'ਤੇ ਕਮਾਈ ਕਰਨਾ ਵੱਡੀ ਗੱਲ ਹੈ । ਦਿਲਜੀਤ ਦੋਸਾਂਝ ਕੌਮਾਂਤਰੀ ਪੱਧਰ 'ਤੇ ਨਾਮ ਕਮਾ ਰਹੇ ਹਨ ।

ਹੋਰ ਵੇਖੋ :ਇੱਕ ਤੋਂ ਬਾਅਦ ਹਿੱਟ ਗੀਤ ਦੇ ਰਹੇ ਹਨ ਰਾਜ ਰਣਜੋਧ,ਦਿਲਜੀਤ ਦੋਸਾਂਝ ਵੀ ਕਰਦੇ ਹਨ ਗੀਤਾਂ ਨੂੰ ਪਸੰਦ

https://www.instagram.com/p/Bz4SDY_FVtd/

ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਉਹ ਕੰਮ ਕਰ ਰਹੇ ਹਨ । ਪਰ ਇੱਕ ਅਜਿਹੀ ਸ਼ਖਸੀਅਤ ਹੈ ਜਿਸ ਦੇ ਸਾਹਮਣੇ ਦਿਲਜੀਤ ਦੋਸਾਂਝ ਅੱਜ ਵੀ ਨਰਵਸ ਹੋ ਜਾਂਦੇ ਹਨ । ਜੀ ਹਾਂ ਦਿਲਜੀਤ ਦੋਸਾਂਝ ਨੇ ਇੱਕ ਇੰਟਰਵਿਊ ਦੌਰਾਨ ਕਰੀਨਾ ਕਪੂਰ ਨਾਲ ਆਪਣੀ ਵਧੀਆ ਬਾਂਡਿੰਗ ਬਾਰੇ ਖੁਲਾਸਾ ਕੀਤਾ ਹੈ ਕਿ ਕਰੀਨਾ ਕਪੂਰ ਤੋਂ ਉਹ ਕਾਫੀ ਪ੍ਰਭਾਵਿਤ ਹਨ ।

https://www.instagram.com/p/Bz1uf-blC0s/

ਕਿਉਂਕਿ ਉਹ ਕਿਸੇ ਵੀ ਸੀਨ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਕਰ ਲੈਂਦੇ ਹਨ । ਪਰ ਜਦੋਂ ਵੀ ਉਹ ਕਰੀਨਾ ਨਾਲ ਗੱਲਬਾਤ ਕਰਦੇ ਹਨ ਤਾਂ ਅਕਸਰ ਨਰਵਸ ਹੋ ਜਾਂਦੇ ਹਨ । ਇੱਕ ਨਿੱਜੀ ਅਖ਼ਬਾਰ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਹੈ ।

https://www.instagram.com/p/Bzu8BWrFp0L/

ਦਿਲਜੀਤ ਦੋਸਾਂਝ ਨੇ ਕਰੀਨਾ ਦੇ ਨਾਲ ਉੜਤਾ ਪੰਜਾਬ 'ਚ ਕੰਮ ਕੀਤਾ ਸੀ । ਇਸ 'ਚ ਉਹ ਕਰੀਨਾ ਦੇ ਨਾਲ ਰੋਮਾਂਸ ਕਰਦੇ ਹੋਏ ਵਿਖਾਈ ਦਿੱਤੇ ਸਨ । ਦੱਸ ਦਈਏ ਕਿ ਛੜਾ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਆਪਣੀ ਫ਼ਿਲਮ ਛੜਾ ਲੈ ਕੇ ਆ ਰਹੇ ਹਨ ।

https://www.instagram.com/p/BzpdjrqFfn3/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network