ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤੀ ਵੀਡੀਓ, ਤੁਹਾਨੂੰ ਵੀ ਹੱਸਣ ਲਈ ਕਰ ਦੇਵੇਗੀ ਮਜ਼ਬੂਰ

Written by  Rupinder Kaler   |  October 03rd 2019 10:22 AM  |  Updated: October 03rd 2019 10:22 AM

ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤੀ ਵੀਡੀਓ, ਤੁਹਾਨੂੰ ਵੀ ਹੱਸਣ ਲਈ ਕਰ ਦੇਵੇਗੀ ਮਜ਼ਬੂਰ

ਗਾਇਕ ਦਿਲਜੀਤ ਦੋਸਾਂਝ ਆਪਣੇ ਗਾਣਿਆਂ ਨਾਲ ਤਾਂ ਸਭ ਨੂੰ ਐਂਟਰਟੇਨ ਕਰਦੇ ਹਨ, ਪਰ ਉਹ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਨਵੀਂ ਤੋਂ ਨਵੀਂ ਵੀਡੀਓ ਸ਼ੇਅਰ ਕਰਕੇ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜ਼ਨ ਕਰਦੇ ਰਹਿੰਦੇ ਹਨ । ਦਿਲਜੀਤ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਸਵੇਰ ਖੁਸ਼ਨੁਮਾ ਬਨਾਉਣ ਦੀ ਕੋਸ਼ਿਸ਼ ਕੀਤੀ ਹੈ ।

https://www.instagram.com/p/B27S4PuFO7G/

ਇਸ ਵੀਡੀਓ ਵਿੱਚ ਬਾਬਿਆਂ ਦੀ ਇੱਕ ਮਹਿਫ਼ਿਲ ਲੱਗੀ ਹੋਈ ਹੈ ਜਿਸ ਵਿੱਚ ਇੱਕ ਬਜ਼ੁਰਗ ਚੁਟਕਲੇ ਸੁਣਾ ਰਿਹਾ ਹੈ । ਇਹ ਸਾਰੇ ਚੁਟਕਲੇ ਪਤਨੀਆਂ ਤੇ ਢੁੱਕਦੇ ਹਨ । ਇਹਨਾਂ ਚੁਟਕਲਿਆਂ ਰਾਹੀਂ ਕਾਫੀ ਹਾਸਾ ਠੱਠਾ ਹੁੰਦਾ ਹੈ । ਇਹ ਵੀਡੀਓ ਤੁਹਾਨੂੰ ਵੀ ਖੂਬ ਪਸੰਦ ਆਵੇਗੀ ।

https://www.instagram.com/p/B3InWtXFEZF/

ਦਿਲਜੀਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਇੱਕ ਨਵਾਂ ਗਾਣਾ ਲੈ ਕੇ ਆ ਰਹੇ ਹਨ ।ਇਸ ਗਾਣੇ ਦੀ ਮੇਕਿੰਗ ਦੀ ਵੀਡੀਓ ਵੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਸੀ । ਇਸ ਗਾਣੇ ਦਾ ਟਾਈਟਲ ਹਾਲੇ ਉਹਨਾਂ ਵੱਲੋਂ ਸ਼ੇਅਰ ਨਹੀਂ ਕੀਤਾ ਗਿਆ । ਇਸ ਗਾਣੇ ਦਾ ਵੀਡੀਓ ਸੁੱਖ ਸੰਘੇੜਾ ਡਾਇਰੈਕਟ ਕਰ ਰਹੇ ਹਨ । ਇਸ ਤੋਂ ਇਲਾਵਾ ਉਹ ਅਕਸ਼ੇ ਕੁਮਾਰ ਦੀ ਫ਼ਿਲਮ ਗੁਡ ਨਿਊਜ਼ ਵਿੱਚ ਵੀ ਨਜ਼ਰ ਆਉਣਗੇ ।

https://www.instagram.com/p/B22nhiXFYYu/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network