ਮੈਕਸੀਕੋ ਦੇ ਖੀਰੇ ਨਾਲ ਗੱਲਾਂ ਮਾਰਦੇ ਨਜ਼ਰ ਆਏ ਦਿਲਜੀਤ ਦੋਸਾਂਝ, ਵੇਖੋ ਇਹ ਵੀਡੀਓ

Written by  Rajan Sharma   |  July 25th 2018 01:49 PM  |  Updated: July 25th 2018 01:49 PM

ਮੈਕਸੀਕੋ ਦੇ ਖੀਰੇ ਨਾਲ ਗੱਲਾਂ ਮਾਰਦੇ ਨਜ਼ਰ ਆਏ ਦਿਲਜੀਤ ਦੋਸਾਂਝ, ਵੇਖੋ ਇਹ ਵੀਡੀਓ

ਆਪਣੀ ਕਲਾਕਾਰੀ ਨਾਲ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਸਿੱਕਾ ਜਮਾਉਣ ਵਾਲੇ ਪੰਜਾਬੀ ਗੱਬਰੂ ਦਿਲਜੀਤ ਦੋਸਾਂਝ diljit dosanjh ਆਪਣੀ ਹਾਲ ਹੀ ਵਿੱਚ ਆਈ ਫ਼ਿਲਮ ਸੂਰਮਾਂ soorma ਦੀ ਸਫਲਤਾਂ ਨੂੰ ਲੈਕੇ ਬੇਹੱਦ ਖੁਸ਼ ਹਨ| ਆਪਣੇ ਫੈਨਸ ਨੂੰ ਹਮੇਸ਼ਾ ਤੋਂ ਹੱਸਦੇ ਹਸਾਉਣਾ ਦਿਲਜੀਤ ਨੂੰ ਬੜਾ ਚੰਗਾ ਲੱਗਦਾ ਹੈ| ਸੋਸ਼ਲ ਮੀਡਿਆ ਤੇ ਰੋਜ਼ਾਨਾਂ ਕੁਝ ਨਾ ਕੁਝ ਸਾਂਝਾ ਕਰਨਾ ਉਹਨਾਂ ਨੂੰ ਬੇਹੱਦ ਪਸੰਦ ਹੈ| ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਏਕ ਵੀਡੀਓ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਇੱਕ ਮੈਕਸੀਕੋ ਦੇ ਖੀਰੇ ਨਾਲ ਗੱਲਾਂ ਮਾਰਦੇ ਹੋਏ ਨਜ਼ਰ ਆ ਰਹੇ ਹਨ| ਉਹਨਾਂ ਦੀ ਇਹ ਪੋਸਟ ਬੇਹੱਦ ਹੀ ਹਾਸੇ ਵਾਲੀ ਹੈ| ਵੀਡੀਓ ਸਾਂਝਾ ਕਰਦੇ ਹੋਏ ਦਿਲਜੀਤ ਨੇ ਨਾਲ ਲਿਖਿਆ ਕਿ:

Eh Kehnda Mai Haigan Cucumber ? Te Mai Aeya Mexico Ton ? Although Khaasa ee Bada c Video ch Poora Ni Aeya ?

https://www.instagram.com/p/Blp7KLWgQCW/

ਦੱਸਣਾ ਲਾਜ਼ਮੀ ਹੈ ਕਿ ਹਾਲ ਹੀ ਵਿੱਚ ਦਿਲਜੀਤ ਦੀ ਰਿਲੀਜ਼ ਹੋਈ ਫ਼ਿਲਮ ਸੂਰਮਾਂ ਜੋ ਕਿ ਸਪੋਰਟਸ ਬਾਇਓਪਿਕ “ਸੂਰਮਾ” soorma ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਹੈ | ਫ਼ਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਨੇ ਕੀਤਾ ਹੈ | ਇਸ ਫ਼ਿਲਮ ਦੇ ਮੁੱਖ ਕਿਰਦਾਰ ਦਿਲਜੀਤ ਦੁਸਾਂਝ diljit dosanjh, ਤਾਪਸੀ ਪੰਨੂ ਅਤੇ ਅੰਗਦ ਬੇਦੀ ਹਨ | ਫ਼ਿਲਮ ਨੇ ਬਾਕਸ- ਆਫ਼ਿਸ ਤੇ ਪੂਰੀਆਂ ਧਮਾਲਾਂ ਪਾਇਆਂ ਹੋਈਆਂ ਹੈ| ਸੱਭ ਦੁਆਰਾ ਤਾਪਸੀ ਪੰਨੂ, ਦਿਲਜੀਤ ਅਤੇ ਅੰਗਦ ਬੇਦੀ ਦੀ ਅਦਾਕਾਰੀ ਨੂੰ ਹਮੇਸ਼ਾ ਦੀ ਤਰਾਂ ਪੂਰਾ ਪਿਆਰ ਮਿਲ ਰਿਹਾ ਹੈ| ਫ਼ਿਲਮ ਦੀ ਡਾਇਰੈਕਸ਼ਨ ਨੂੰ ਫੈਨਸ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ|

soorma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network