ਬਾਈ ਜੋਸ਼ ਤਾਂ ਆਉਂਦਾ ਜਦੋਂ ਪੰਜਾਬੀ ਗਾਣਾ ਵੱਜਦਾ -ਦਿਲਜੀਤ ਦੋਸਾਂਝ

Written by  Lajwinder kaur   |  April 11th 2019 05:55 PM  |  Updated: April 11th 2019 05:59 PM

ਬਾਈ ਜੋਸ਼ ਤਾਂ ਆਉਂਦਾ ਜਦੋਂ ਪੰਜਾਬੀ ਗਾਣਾ ਵੱਜਦਾ -ਦਿਲਜੀਤ ਦੋਸਾਂਝ

ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਉਹ ਹੀਰਾ ਹੈ ਜਿੱਥੇ ਜਾਂਦੇ ਨੇ ਪੰਜਾਬੀਅਤ ਨੂੰ ਰੌਸ਼ਨ ਕਰ ਦਿੰਦੇ ਹਨ। ਉਨ੍ਹਾਂ ਨੇ ਜੋ ਮੁਕਾਮ ਅੱਜ ਹਾਸਿਲ ਕੀਤਾ ਹੈ, ਇਹ ਉਨ੍ਹਾਂ ਦੀ ਮਿਹਨਤ ਅਤੇ ਲਗਨ ਸਦਕਾ ਮੁਨਕਿਨ ਹੋ ਪਾਇਆ ਹੈ। ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਜਿਨ੍ਹਾਂ ਦਾ ਪੂਰਾ ਸਿੱਕਾ ਚਲਦਾ ਹੈ।

View this post on Instagram

 

Jo V Kaho... Bai Josh Tan Aunda Jadon PUNJABI GANA VAJJDA.. BAKI .. GOD DE PLANS GOD HEE JAANDA ??

A post shared by Diljit Dosanjh (@diljitdosanjh) on

ਹੋਰ ਵੇਖੋ:ਜਦੋਂ ਗੈਰੀ ਸੰਧੂ ਨੇ ਗਾਇਕੀ ਦੇ ਨਾਲ ਬੰਨੇ ਰੰਗ ਤਾਂ ਜਿੰਮ ‘ਚ ਵੀ ਪਏ ਭੰਗੜੇ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਦਿਲਜੀਤ ਦੋਸਾਂਝ ਨਹੀਂ ਸਗੋ ਉਨ੍ਹਾਂ ਦਾ ਸੁਪਰ ਹਿੱਟ ਗੀਤ ‘ਹਾਈ ਐਂਡ ਗੱਡੀਆਂ’ ਚੱਲ ਰਿਹਾ ਹੈ। ਇਹ ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਵਿਦੇਸ਼ੀਆਂ ਬੱਚਿਆਂ ਨਾਲ ਪੰਜਾਬੀ ਬੱਚੇ ਦਿਲਜੀਤ ਦੋਸਾਂਝ ਦੇ ਪੰਜਾਬੀ ਗੀਤ ਉੱਤੇ ਜੰਮ ਕੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਵੱਲੋਂ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ‘ਜੋ ਵੀ ਕਹੋ..ਬਾਈ ਜੋਸ਼ ਤਾਂ ਆਉਂਦਾ ਜਦੋਂ ਪੰਜਾਬੀ ਗਾਣਾ ਵੱਜਦਾ...ਬਾਕੀ..ਰੱਬ ਦੇ ਪਲੇਨਸ ਰੱਬ ਹੀ ਜਾਣਦਾ...’

Diljit Dosanjh Shared children bhangra video on his song high end

ਇਸ ਪੋਸਟ ਉੱਤੇ ਬਾਲੀਵੁੱਡ ਦੇ ਨਾਮੀ ਸਟਾਰ ਵਿੱਕੀ ਕੌਸ਼ਲ ਤੇ ਅਦਾਕਾਰ ਅੰਗਦ ਬੇਦੀ ਨੇ ਵੀ ਕਮੈਂਟ ਕਰਕੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਗੁੱਡ ਨਿਊਜ਼ ਫ਼ਿਲਮ ਦਾ ਸ਼ੂਟ ਪੂਰਾ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸਨੈਨ ਦੇ ਨਾਲ ਨਜ਼ਰ ਆਉਣਗੇ। ਦੋਵਾਂ ਦੀ ਫ਼ਿਲਮ ਅਰਜੁਨ ਪਟਿਆਲਾ ਜੋ ਕਿ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network