ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ 'ਠੱਗ ਲਾਈਫ' ਦੀ ਮੇਕਿੰਗ ਵੀਡੀਓ

written by Lajwinder kaur | January 08, 2019

ਪੰਜਾਬੀਆਂ ਦੀ ਜਿੰਦ ਜਾਨ ਦਿਲਜੀਤ ਦੋਸਾਂਝ, ਜਿਹਨਾਂ ਦਾ ਹਾਲ ਹੀ ‘ਚ ਨਵਾਂ ਗੀਤ 'ਠੱਗ ਲਾਈਫ' ਦੀ ਵੀਡੀਓ ਆਈ ਹੈ। ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਹੁਣ ਤੱਕ ਇਸ ਵੀਡੀਓ ਨੂੰ ਗਿਆਰਾਂ ਕਰੋੜ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ।

https://www.instagram.com/p/BsU1LdGFJ4U/

ਹੋਰ ਵੇਖੋ: ‘ਅਸਲੀ ਹਿਪ ਹਾਪ’ ਨਾਲ ਮੁੰਬਈ ਦੀਆਂ ਸੜਕਾਂ ‘ਤੇ ਦੌੜ ਦੇ ਨਜ਼ਰ ਆ ਰਹੇ ਨੇ ਰਣਵੀਰ ਸਿੰਘ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਜੋ ਕਿ ਆਪਣੇ ਖੁਸ਼ਮਿਜਾਜ਼ ਸੁਭਾਅ ਲਈ ਜਾਣੇ ਜਾਂਦੇ ਨੇ, ਇਸ ਕਰਕੇ ਹੀ ਉਹਨਾਂ ਨੇ ਦਰਸ਼ਕਾਂ ਦੇ ਦਿਲਾਂ ‘ਚ  ਆਪਣੀ ਵੱਖਰੀ ਹੀ ਜਗ੍ਹਾ ਬਣਾਈ ਹੋਈ ਹੈ। ਉਹ ਆਪਣੇ ਮਸਤੀ ਵਾਲੇ ਪਲਾਂ ਦੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ ਤੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

https://www.instagram.com/p/BsW4EJZldi9/

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਠੱਗ ਲਾਈਫ ਗੀਤ ਦੀ ਸ਼ੂਟਿੰਗ ਦੇ ਪਲਾਂ ਨੂੰ ਸ਼ੇਅਰ ਕੀਤਾ ਹੈ। ਦੋਸਾਂਝ ਨੇ ਲਿਖਿਆ ਹੈ ਕਿ, ‘#ਠੱਗਲਾਈਫ ਗਿਆਰਾਂ ਮਿਲੀਅਨ ਤਰਾਹਿਮ ਤਰਾਹਿਮ ਆ ਦੇਖੋ ਲਓ ਸ਼ੂਟਿੰਗ ਹੁੰਦੀ.. ਸ਼ੂਟਿੰਗ ਕਦੀ ਝੂਟੇ ਮਾਟੇ ਹੀ ਆ.. ਐਂਵੀ ਕਲੋਲਾਂ ਬਸ.’

https://www.instagram.com/p/BsWHmCnlI8e/

ਹੋਰ ਵੇਖੋ: ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਫੇਰ ਆ ਰਹੀ ਹੈ ਧੂਮਾਂ ਪਾਉਣ ਲਈ

ਠੱਗ ਲਾਈਫ ਗੀਤ ਦਿਲਜੀਤ ਦੋਸਾਂਝ ਦੀ ਐਲਬਮ ਰੋਅਰ ਦਾ ਗੀਤ ਹੈ ਇਸ ਐਲਬਮ ਚ ਕੁੱਲ ਦਸ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਰੋਅਰ ਐਲਬਮ 'ਚ ਸਾਰੇ ਗੀਤ ਭੰਗੜੇ ਵਾਲੇ ਗੀਤ ਹਨ ਤੇ ਲੋਕਾਂ ਵੱਲੋ ਸਾਰੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਰੋਅਰ’ ਐਲਬਮ ਦੇ ਗੀਤਾਂ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ ਤੇ ਇਸ ਐਲਬਮ ਦੇ ਲਈ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ।

You may also like