
ਦਿਲਜੀਤ ਦੋਸਾਂਝ (Diljit Dosanjh) ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ਕਿਸੇ ਦੀ ਕਮੀਆਂ ਨੂੰ ਨਾ ਵੇਖੋ, ਅਸੀਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ ਇਹ ਸਭ ਕੁਝ ਉਸ ਦੇ ਹੱਥ ਹੈ ਸਾਡੇ ਹੱਥ ‘ਚ ਨਹੀਂ । ਉਸ ਦੀਆਂ ਕੀਤੀਆਂ ਅਸੀਂ ਜਾਣ ਨਹੀਂ ਸਕਦੇ। ਕਿਸੇ ਦੀਆਂ ਗਲਤੀਆਂ ਵੇਖਣ ਦੀ ਬਜਾਏ ਆਪ ਦੀਆਂ ਕਮੀਆਂ ਵੇਖੀਏ । ਆਓ ਜਦੋਂ ਤੱਕ ਸਮਾਂ ਹੈ ਪਿਆਰ ਵੰਡੀਏ । ਖੁਦ ਨਾਲ ਬੈਠੀਏ ਅਤੇ ਉਸ ਦੇ ਭਾਣੇ ‘ਚ ਰਹੀਏ’।

ਹੋਰ ਪੜ੍ਹੋ : ਜਾਣੋਂ ਦਿਲਜੀਤ ਦੋਸਾਂਝ ਲਈ ਕਿਸ ਫ਼ਿਲਮ ‘ਚ ਰਿਹਾ ਉਨ੍ਹਾਂ ਦਾ ਰੋਲ ਸਭ ਤੋਂ ਔਖਾ ਤੇ ਚੁਣੌਤੀਪੂਰਨ
ਦਿਲਜੀਤ ਦੋਸਾਂਝ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਕਮੈਂਟਸ ਕਰ ਰਹੇ ਹਨ । ਦਿਲਜੀਤ ਦੋਸਾਂਝ ਏਨੀਂ ਦਿਨੀਂ ਵਰਲਡ ਟੂਰ ‘ਤੇ ਹਨ ਅਤੇ ਵੱਖ ਵੱਖ ਦੇਸ਼ਾਂ ‘ਚ ਪਰਫਾਰਮੈਂਸ ਦੇ ਰਹੇ ਹਨ । ਕੁਝ ਸਮਾਂ ਪਹਿਲਾਂ ਗੁੜਗਾਓਂ ਅਤੇ ਪੰਜਾਬ ਦੇ ਕਈ ਸ਼ਹਿਰਾਂ ‘ਚ ਵੀ ਉਨ੍ਹਾਂ ਨੇ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ਸੀ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਪਾਰਕ ‘ਚ ਸੈਰ ਕਰਦੇ ਆਏ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ
ਦਿਲਜੀਤ ਦੋਸਾਂਝ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਗਾਇਕੀ ਦੇ ਨਾਲ ਪੂਰੀ ਦੁਨੀਆ ‘ਚ ਨਾਮ ਕਮਾਇਆ ਹੈ । ਗਾਇਕੀ ਦੇ ਨਾਲ-ਨਾਲ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਹਨ ।ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਦਿਖਾ ਚੁੱਕੇ ਹਨ ।

ਪਰ ਉਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ ਗਾਇਕੀ ਦੇ ਨਾਲ ਹੀ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ । ਇਨ੍ਹਾਂ ਫ਼ਿਲਮਾਂ ‘ਚ ਦਿਲਜੀਤ ਦੀ ਅਦਾਕਾਰੀ ਨੂੰ ਬਹੁਤ ਹੀ ਜਿਆਦਾ ਸਰਾਹਿਆ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਵੀ ਕਦਮ ਰੱਖਿਆ ਸੀ ।
View this post on Instagram