ਦਿਵਿਆ ਅਗਰਵਾਲ ਨੇ ਮਾਰੀ ਬਾਜ਼ੀ, ਬਣੀ ਬਿੱਗ ਬੌਸ ਓਟੀਟੀ ਦੀ ਪਹਿਲੀ ਵਿਜੇਤਾ

written by Lajwinder kaur | September 19, 2021

ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਟੀਵੀ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ  ਪਲੇਟਫਾਰਮ 'ਤੇ ਦਿਖਾਇਆ ਗਿਆ। ਇਹ ਸ਼ੋਅ ਓਟੀਟੀ ਪਲੇਟਫਾਰਮ 'ਤੇ 24 ਘੰਟੇ ਲਾਈਵ ਦਿਖਾਇਆ ਗਿਆ। ਆਪਣੇ ਸਫਰ ਨੂੰ ਤੈਅ ਕਰਦੇ ਹੋਏ ਬੀਤੇ ਦਿਨੀਂ ਦਿਵਿਆ ਅਗਰਵਾਲ Divya Agarwal ਨੇ ਨਿਸ਼ਾਂਤ ਭੱਟ ਅਤੇ ਸ਼ਮਿਤਾ ਸ਼ੈੱਟੀ ਨੂੰ ਪਿੱਛੇ ਛੱਡਦੇ ਹੋਏ ਬਿੱਗ ਬੌਸ ਓਟੀਟੀ Biggboss OTT  ਦੀ ਪਹਿਲੀ ਵਿਜੇਤਾ ਬਣੀ। ਮੁਕਾਬਲੇ ਵਿੱਚ ਨਿਸ਼ਾਂਤ ਭੱਟ ਫਸਟ ਰਨਰਅਪ ਅਤੇ ਸ਼ਮਿਤਾ ਸ਼ੈੱਟੀ ਸੈਕਿੰਡ ਰਨਰਅਪ ਰਹੀ।

inside image of diva aggrewal image source-instagram

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਨਵੇਂ ਘਰ ‘ਚ ਸੈਲੀਬ੍ਰੇਟ ਕੀਤਾ ਜਨਮਦਿਨ, ਸਾਂਝੀਆਂ ਕੀਤੀਆਂ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਜੀ ਹਾਂ ਦਿਵਿਆ ਅਗਰਵਾਲ ਨੂੰ ਟਰਾਫੀ ਦੇ ਨਾਲ 25 ਲੱਖ ਰੁਪਏ ਦਾ ਇਨਾਮ ਮਿਲਿਆ। ਦਿਵਿਆ, ਜੋ ਬਿੱਗ ਬੌਸ ਓਟੀਟੀ ਦੀ ਜੇਤੂ ਬਣੀ, ਨੇ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਮੁਕਾਬਲੇ ਵਿੱਚ ਮਜ਼ਬੂਤ ​​ਸਥਿਤੀ ਵਿੱਚ ਰੱਖਿਆ।

ਹੋਰ ਪੜ੍ਹੋ : ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਫ਼ਿਲਮ ‘ਕੋਕਾ’ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ, ਪਿਆਰ ਦੇ ਰੰਗਾਂ ਨਾਲ ਭਰਿਆ ਪੋਸਟਰ ਕੀਤਾ ਸਾਂਝਾ

image of diva aggrewal image source-instagram

ਇਹ ਮੁਕਾਬਲਾ 8 ਅਗਸਤ ਨੂੰ ਸ਼ੁਰੂ ਹੋਇਆ ਸੀ। ਨਾਮੀ ਡਾਇਰੈਕਟਰ ਕਰਨ ਜੌਹਰ ਨੇ ਬਿੱਗ ਬੌਸ ਓਟੀਟੀ ਸ਼ੋਅ ਦੀ ਮੇਜ਼ਬਾਨੀ ਕੀਤੀ, ਜੋ ਲਗਭਗ 1000 ਘੰਟਿਆਂ ਤੱਕ ਲਗਾਤਾਰ ਚੱਲਿਆ। ਦੱਸ ਦਈਏ ਬਿੱਗ ਬੌਸ ਓਟੀਟੀ ਦਿਵਿਆ ਦਾ ਤੀਜਾ ਰਿਐਲਿਟੀ ਸ਼ੋਅ ਹੈ। ਇਸ ਤੋਂ ਪਹਿਲਾਂ ਉਹ ਐੱਮਟੀਵੀ ਏਸ ਆਫ਼ ਸਪੇਸ ਦੇ ਪਹਿਲੇ ਸੀਜ਼ਨ ਦੀ ਜੇਤੂ ਸੀ, ਜਦੋਂ ਕਿ ਐਮਟੀਵੀ ਸਪਲਿਟਸਵਿਲਾ ਵਿੱਚ ਉਪ ਜੇਤੂ ਰਹੀ ਸੀ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।

 

0 Comments
0

You may also like